11 ਲੱਖ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਵਿਰੁੱਧ ਕੇਸ ਦਰਜ

Friday, Jul 05, 2024 - 06:27 PM (IST)

11 ਲੱਖ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਵਿਰੁੱਧ ਕੇਸ ਦਰਜ

ਬਟਾਲਾ (ਸਾਹਿਲ)-ਥਾਣਾ ਸਿਟੀ ਦੀ ਪੁਲਸ ਨੇ 11 ਲੱਖ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਜਗਤਪਾਲ ਮਹਾਜਨ ਪੁੱਤਰ ਕੇਵਲ ਮਹਾਜਨ ਵਾਸੀ ਭੰਡਾਰੀ ਮੁਹੱਲਾ ਬਟਾਲਾ ਨੇ ਦੱਸਿਆ ਕਿ ਪ੍ਰਵੀਨ ਕੋਹਲੀ ਪੁੱਤਰ ਬਾਂਕੇ ਬਿਹਾਰੀ ਅਤੇ ਬਾਂਕੇ ਬਿਹਾਰੀ ਪੁੱਤਰ ਓਮ ਪ੍ਰਕਾਸ਼ ਵਾਸੀਆਨ ਚੱਕਰੀ ਬਾਜ਼ਾਰ ਬਟਾਲਾ ਨੇ ਮੈਨੂੰ ਢਾਈ ਮਰਲੇ ਜਗ੍ਹਾ ਦੱਸ ਕੇ 2 ਮਰਲੇ ਦੀ ਰਜਿਸਟਰੀ ਕਰਵਾ ਕੇ ਮੇਰੇ ਨਾਲ 11 ਲੱਖ ਰੁਪਏ ਦੀ ਧੋਖਾਦੇਹੀ ਕਰ ਕੇ ਠੱਗੀ ਮਾਰੀ ਹੈ।

ਉਕਤ ਮਾਮਲੇ ਦੀ ਪੜਤਾਲ ਡੀ. ਐੱਸ. ਪੀ. ਸਿਟੀ ਬਟਾਲਾ ਵਲੋਂ ਕੀਤੇ ਜਾਣ ਤੋਂ ਬਾਅਦ ਪੁਲਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਏ. ਐੱਸ. ਆਈ. ਸਤਨਾਮ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸਿਟੀ ਵਿਚ ਮੁਕੱਦਮਾ ਉਕਤ ਦੋਵਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।


author

shivani attri

Content Editor

Related News