ਨੌਕਰੀ ਦੇ ਨਾਮ ''ਤੇ ਹੋਈ ਠੱਗੀ, ਰੇਲਵੇ ਟ੍ਰੈਕ ''ਤੇ ਪੈਦਲ ਚੱਲਕੇ ਦਿੱਲੀ ਤੋਂ ਧਨਬਾਦ ਪੁੱਜਿਆ ਬਜ਼ੁਰਗ

03/13/2021 2:32:35 AM

ਰਾਂਚੀ - ਰੁਜ਼ਗਾਰ ਦੇ ਨਾਮ 'ਤੇ ਬਜ਼ੁਰਗ ਨਾਲ ਠੱਗੀ ਕੀਤਾ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਝਾਰਖੰਡ ਦੇ ਇਸ ਬਜ਼ੁਰਗ ਨੂੰ ਬਿਚੌਲੀਆ ਪਹਿਲਾਂ ਵਰਗਲਾ ਕੇ ਦਿੱਲੀ ਲੈ ਗਿਆ। ਬਾਅਦ ਵਿੱਚ ਉਸ ਕੋਲ ਮੌਜੂਦ ਪੈਸੇ ਖੋਹ ਕੇ, ਬਿਚੌਲੀਆ ਨੇ ਉਸ ਨੂੰ ਸੜਕ 'ਤੇ ਛੱਡ ਦਿੱਤਾ। ਲਿਹਾਜਾ ਉਹ 1200 ਕਿਲੋਮੀਟਰ ਦਾ ਰੇਲਵੇ ਟ੍ਰੈਕ ਫੜ੍ਹ ਕੇ ਪੈਦਲ ਹੀ ਧਨਬਾਦ ਪੁੱਜਿਆ।

ਸਾਹਿਬਗੰਜ ਦੇ ਬਰਜੋਮ ਬਾਮਡਾ ਪਹਾੜੀਆ ਨਾਮ ਦਾ ਬਜ਼ੁਰਗ ਦਿੱਲੀ ਇਹ ਸੋਚ ਕੇ ਗਿਆ ਸੀ ਕਿ ਕੁੱਝ ਕੰਮ ਕਰ ਉਹ ਆਪਣੀ ਪਤਨੀ ਨੂੰ ਦੋ ਵਕਤ ਦੀ ਰੋਟੀ ਖਿਲਾ ਕੇ ਉਸਦਾ ਢਿੱਡ ਭਰ ਸਕੇਗਾ। ਪਰ ਉਸ ਦੀ ਕਿਸਮਤ ਵਿੱਚ ਸ਼ਾਇਦ ਕੁੱਝ ਹੋਰ ਹੀ ਲਿਖਿਆ ਸੀ। ਕੰਮ ਦਿਵਾਉਣ ਲਈ ਜੋ ਉਸ ਨੂੰ ਦਿੱਲੀ ਲੈ ਗਿਆ, ਉਸ ਨੇ ਥੋੜ੍ਹੇ ਬਹੁਤ ਜਮਾਂ ਪੈਸੇ ਵੀ ਉਸ ਕੋਲੋ ਖੋਹ ਲਏ। ਨਤੀਜਾ ਇਹ ਹੋਇਆ ਕਿ ਉਸ ਨੂੰ ਦਿੱਲੀ ਤੋਂ ਰੇਲਵੇ ਟ੍ਰੈਕ ਫੜ੍ਹ ਕੇ ਸਾਹਿਬਗੰਜ ਆਪਣੇ ਘਰ ਲਈ ਪੈਦਲ ਹੀ ਆਉਣਾ ਪਿਆ। ਬਜ਼ੁਰਗ ਪਤਨੀ ਤੋਂ ਇਲਾਵਾ, ਪਰਿਵਾਰ ਵਿੱਚ ਇਸ ਦਾ ਕੋਈ ਨਹੀਂ ਹੈ।

ਪਹਾੜੀਆ ਜਨਜਾਤੀ ਦਾ ਇਹ ਬਜ਼ੁਰਗ ਪਿਛਲੇ 4-5 ਮਹੀਨਿਆਂ ਤੋਂ ਲੰਬੀ ਯਾਤਰਾ ਕਰ ਰਿਹਾ ਹੈ। ਮਹੁਦਾ ਪੁੱਜਣ 'ਤੇ ਰੋਟੀ ਬੈਂਕ ਦੇ ਮੈਬਰਾਂ ਨੇ ਉਸ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਅਤੇ ਹੁਣ ਇਨ੍ਹਾਂ ਲੋਕਾਂ ਨੇ ਉਸ ਨੂੰ ਘਰ ਪਹੁੰਚਾਉਣ ਦਾ ਦ੍ਰਿੜ ਲਿਆ ਹੈ। ਰੋਟੀ ਬੈਂਕ ਦੇ ਮੈਂਬਰ ਨੇ ਕਿਹਾ ਕਿ ਇਸ ਨੂੰ ਬੱਸ ਦੇ ਜ਼ਰੀਏ ਘਰ ਤੱਕ ਪਹੁੰਚਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News