ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਬਜ਼ੁਰਗ ਗ੍ਰਿਫਤਾਰ
Saturday, Nov 15, 2025 - 09:42 PM (IST)
ਬਿਜਨੌਰ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ਦੇ ਨਗੀਨਾ ਥਾਣਾ ਖੇਤਰ ’ਚ 67 ਸਾਲਾ ਇਕ ਬਜ਼ੁਰਗ ਨੂੰ ਆਪਣੇ ਘਰ ’ਚ 8 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੀ ਸਰਕਲ ਅਧਿਕਾਰੀ (ਨਗੀਨਾ) ਅੰਜਨੀ ਕੁਮਾਰ ਚਤੁਰਵੇਦੀ ਨੇ ਸ਼ਨੀਵਾਰ ਨੂੰ ਦੱਸਿਆ ਕਿ 13 ਨਵੰਬਰ ਨੂੰ ਨਗੀਨਾ ਥਾਣੇ ਅਧੀਨ ਪੈਂਦੇ ਇਕ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ’ਚ ਉਸ ਨੇ ਦੋਸ਼ ਲਾਇਆ ਕਿ ਸ਼ਾਹਿਦ ਨੇ ਉਸ ਦੀ 8 ਸਾਲਾ ਬੇਟੀ ਨੂੰ ਟੌਫੀ ਦਾ ਲਾਲਚ ਦੇ ਕੇ ਆਪਣੇ ਘਰ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।
ਸ਼ਿਕਾਇਤਕਰਤਾ ਅਨੁਸਾਰ ਸ਼ਾਹਿਦ ਬੱਚੀ ਨੂੰ ਰੋਜ਼ਾਨਾ 10 ਰੁਪਏ ਦਿੰਦਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਨੂੰ ਸ਼ੁੱਕਰਵਾਰ ਰਾਤ ਗ੍ਰਿਫਤਾਰ ਕਰ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
