ਤਾਜ ਮਹਿਲ ਦਾ ਦੀਦਾਰ ਕਰਦੇ ਹੋਏ ਬਜ਼ੁਰਗ ਪਿਓ ਨੂੰ ਪਿਆ ਦਿਲ ਦਾ ਦੌਰਾ, ਫੌਜੀ ਪੁੱਤਰ ਨੇ ਇੰਝ ਬਚਾਈ ਜਾਨ

Thursday, Nov 16, 2023 - 07:15 PM (IST)

ਆਗਰਾ- ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਪੁੱਤਰ ਆਪਣੇ ਪਿਓ ਨੂੰ ਸੀ.ਪੀ.ਆਰ. ਦਿੰਦੇ ਹੋਏ ਨਜ਼ਰ ਆ ਰਿਹਾ ਹੈ। ਲੋਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਦਰਅਸਲ, ਆਗਰਾ ਦੇ ਤਾਜ ਮਹਿਲ 'ਚ ਬੁੱਧਵਾਰ ਨੂੰ ਤਾਜ ਦਾ ਦੀਦਾਰ ਕਰਨ ਆਏ ਦਿੱਲੀ ਦੇ ਇਕ ਬਜ਼ੁਰਗ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾਨ ਪੈ ਗਿਆ। ਜਿਸਤੋਂ ਬਾਅਦ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਅਜਿਹੇ 'ਚ ਬਜ਼ੁਰਗ ਵਿਅਕਤੀ ਦੇ ਫੌਜੀ ਅਫ਼ਸਰ ਪੁੱਤਰ ਨੇ ਸੀ.ਪੀ.ਆਰ. ਦੇਣਾ ਸ਼ੁਰੂ ਕਰ ਦਿੱਤਾ। ਪਿਓ ਦੀ ਛਾਤੀ ਨੂੰ ਪੰਪ ਕੀਤਾ ਅਤੇ ਆਪਣੇ ਮੁੰਹ ਨਾਲ ਸਾਹ ਦੇਣ ਲੱਗਾ। ਇਹ ਦੇਖ ਕੇ ਬਾਕੀ ਲੋਕ ਉਸਦੇ ਦੁਆਲੇ ਇਕੱਠੇ ਹੋ ਗਏ। ਪੁੱਤਰ ਦੀ ਕੁਝ ਮਿੰਟਾਂ ਦੀ ਮਿਹਨਤ ਤੋਂ ਬਾਅਦ ਪਿਓ ਨੂੰ ਹੋਸ਼ ਆ ਗਿਆ। ਉਸਤੋਂ ਬਾਅਦ ਸੀ.ਆਈ.ਐੱਸ.ਐੱਫ. ਕਰਮਚਾਰੀਆਂ ਦੀ ਮਦਦ ਨਾਲ ਬਜ਼ੁਰਗ ਨੂੰ ਐਂਬੂਲੈਂਸ ਰਾਹੀਂ ਆਰਮੀ ਹਸਪਤਾਲ ਭੇਜ ਦਿੱਤਾ ਗਿਆ। 

ਇਹ ਵੀ ਪੜ੍ਹੋ- ਦਿੱਲੀ ਦੇ ਚੀਫ਼ ਸੈਕਟਰੀ ਦੀਆਂ ਵਧੀਆਂ ਮੁਸ਼ਕਿਲਾਂ! ਕੇਜਰੀਵਾਲ ਨੇ LG ਨੂੰ ਭੇਜੀ ਸਸਪੈਂਡ ਕਰਨ ਦੀ ਸਿਫਾਰਿਸ਼

ਇਹ ਵੀ ਪੜ੍ਹੋ- ਕੇਂਦਰ ਸਰਕਾਰ ਨੇ ਸੇਵਾ ਮੁਕਤ ਫ਼ੌਜੀਆਂ ਦੀ ਦੀਵਾਲੀ ਵੀ ਕੀਤੀ ਰੌਸ਼ਨ, ਦਿੱਤੀ ਵੱਡੀ ਖ਼ੁਸ਼ਖ਼ਬਰੀ

ਹੈਰਾਨੀ ਦੀ ਗੱਲ ਇਹ ਹੈ ਕਿ ਤਾਜ ਮਹਿਲ ਦੀ ਸੁਰੱਖਿਆ 'ਚ ਤਾਇਨਾਤ ਕਿਸੇ ਅਧਿਕਾਰੀ ਅਤੇ ਵਿਵਸਥਾ 'ਚ ਲੱਗੇ ਕਿਸੇ ਜ਼ਿੰਮੇਵਾਰ ਵਿਅਕਤੀ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਖੁਸ਼ਕਿਸਮਤੀ ਨਾਲ, ਸੈਲਾਨੀ ਦੇ ਫੌਜੀ ਪੁੱਤਰ ਨੂੰ ਮੁੱਢਲੀ ਸਹਾਇਤਾ ਬਾਰੇ ਪਤਾ ਸੀ ਅਤੇ ਉਸਨੇ ਤੁਰੰਤ ਆਪਣੇ ਬੇਹੋਸ਼ ਪਿਤਾ ਨੂੰ ਸੀ.ਪੀ.ਆਰ. ਦੇਣਾ ਸ਼ੁਰੂ ਕਰ ਦਿੱਤਾ। ਕਰੀਬ 1 ਘੰਟੇ ਤਕ ਬਿਨਾਂ ਰੁਕੇ ਲਗਾਤਾਰ ਕੋਸ਼ਿਸ਼ ਤੋਂ ਬਾਅਦ ਬਜ਼ੁਰਗ ਦੇ ਸਾਹ ਚੱਲੇ। ਇਸਤੋਂ ਬਾਅਦ ਉਹ ਆਪਣੇ ਪਿਓ ਨੂੰ ਸਦਰ ਸਥਿਤ ਮਿਲਟਰੀ ਹਸਪਤਾਲ ਲੈ ਕੇ ਚੱਲਾ ਗਿਆ। 

ਇਸ ਬਾਰੇ ਤਾਜ ਮਹਿਲ ਦੇ ਸੀਨੀਅਰ ਕੰਜ਼ਰਵੇਸ਼ਨ ਅਸਿਸਟੈਂਟ ਪ੍ਰਿੰਸ ਵਾਜਪਾਈ ਨੇ ਦੱਸਿਆ ਕਿ ਸੈਲਾਨੀ ਨੂੰ ਦਿਲ ਦਾ ਦੌਰਾ ਪੈਣ ਦਾ ਸ਼ੱਕ ਸੀ, ਸੀ.ਪੀ.ਆਰ. ਦੇਣ ਦੇ ਨਾਲ ਹੀ ਸੈਲਾਨੀ ਨੂੰ ਸੱਤ ਮਿੰਟਾਂ ਦੇ ਅੰਦਰ ਹਰ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਗਈ ਅਤੇ ਉਸ ਨੂੰ ਐਂਬੂਲੈਂਸ ਵਿੱਚ ਆਰਮੀ ਹਸਪਤਾਲ ਭੇਜਿਆ ਗਿਆ। ਦੂਜੇ ਪਾਸੇ ਤਾਜ ਨਗਰੀ 'ਚ ਆਉਣ ਵਾਲੇ ਸੈਲਾਨੀਆਂ ਦੀ ਸਿਹਤ ਵਿਵਸਥਾ 'ਤੇ ਇਕ ਵਾਰ ਫਿਰ ਸਵਾਲ ਉੱਠ ਰਹੇ ਹਨ।

ਇਹ ਵੀ ਪੜ੍ਹੋ- ਤੇਂਦੁਲਕਰ ਅੱਗੇ ਝੁਕੇ, ਪਤਨੀ ਨੂੰ ਦਿੱਤੀ 'ਫਲਾਇੰਗ ਕਿੱਸ', ਕਿੰਗ ਕੋਹਲੀ ਨੇ ਇੰਝ ਮਨਾਇਆ 50ਵੇਂ ਸੈਂਕੜੇ ਦਾ ਜਸ਼ਨ


Rakesh

Content Editor

Related News