ਸਰਦੀਆਂ ''ਚ ਗੁੜ ਖਾਣ ਦੇ ਹਨ ਕਈ ਫਾਇਦੇ

11/20/2015 1:15:48 PM

ਨਵੀਂ ਦਿੱਲੀ- ਗੁੜ ਨੂੰ ਕੁਦਰਤੀ ਮਠਿਆਈ ਦੇ ਤੌਰ ''ਤੇ ਜਾਣਿਆ ਜਾਂਦਾ ਹੈ। ਗੁੜ ''ਚ ਕਈ ਅਜਿਹੇ ਲਾਭਕਾਰੀ ਗੁਣ ਹੁੰਦੇ ਹਨ ਜੋ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਗੁੜ ਸੁਆਦ ਦੇ ਨਾਲ ਹੀ ਸਿਹਤ ਦਾ ਵੀ ਖਜ਼ਾਨਾ ਹੈ। ਸਰਦੀਆਂ ''ਚ ਗੁੜ ਦੀ ਮੰਗ ਵਧ ਜਾਂਦੀ ਹੈ ਅਤੇ ਲੋਕ ਇਸ ਨੂੰ ਬਹੁਤ ਮਜ਼ੇ ਨਾਲ ਖਾਂਦੇ ਹਨ। ਇੱਥੇ ਅਸੀਂ ਤੁਹਾਨੂੰ ਦੇ ਕੁਝ ਫਾਇਦੇ ਦੱਸ ਰਹੇ ਹਾਂ।
1- ਗੁੜ ਮੈਗਨੀਸ਼ੀਅਮ ਦਾ ਚੰਗਾ ਸਰੋਤ ਹੈ। ਗੁੜ ਖਾਣ ਨਾਲ ਮਾਸਪੇਸ਼ੀਆਂ, ਨੱਸਾਂ ਅਤੇ ਖੂਨ ਵਹਿਣੀਆਂ ਨੂੰ ਥਕਾਣ ਤੋਂ ਰਾਹਤ ਮਿਲਦੀ ਹੈ।
2- ਗੁੜ ਪੋਟੇਸ਼ੀਅਮ ਦਾ ਵੀ ਇਕ ਚੰਗਾ ਸਰਤੋ ਹੈ। ਇਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ''ਚ ਮਦਦ ਮਿਲਦੀ ਹੈ।
3- ਗੁੜ ਅਨੀਮੀਆ ਨਾਲ ਪੀੜਤ ਲੋਕਾਂ ਲਈ ਬਹੁਤ ਚੰਗਾ ਹੈ। ਇਸ ਨੂੰ ਲੋਹੇ ਦਾ ਇਕ ਚੰਗਾ ਸਰੋਤ ਮੰਨਿਆ ਜ ਾਂਦਾ ਹੈ ਅਤੇ ਇਹ ਸਰੀਰ ''ਚ ਹੀਮੋਗਲੋਬਿਨ ਦਾ ਪੱਧਰ ਵਧਾਉਣ ''ਚ ਮਦਦਗਾਰ ਸਾਬਿਤ ਹੁੰਦਾ ਹੈ। 
4- ਗੁੜ ਪੇਟ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਦਾ ਇਕ ਬੇਹੱਦ ਆਸਾਨ ਅਤੇ ਫਾਇਦੇਮੰਦ ਉਪਾਅ ਹੈ। ਇਹ ਪੇਟ ''ਚ ਗੈਸ ਬਣਨਾ ਅਤੇ ਪਾਚਨ ਕ੍ਰਿਆ ਨਾਲ ਜੁੜੀਆਂ ਹੋਰ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਖਾਣਾ ਖਾਣ ਤੋਂ ਬਾਅਦ ਗੁੜ ਦਾ ਸੇਵਨ ਪਾਚਨ ''ਚ ਸਹਿਯੋਗ ਕਰਦਾ ਹੈ। 
5- ਸਰਦੀ ਦੇ ਦਿਨਾਂ ''ਚ ਜਾਂ ਸਰਦੀ ਹੋਣ ''ਤੇ ਗੁੜ ਦੀ ਵਰਤੋਂ ਤੁਹਾਡੇ ਲਈ ਅੰਮ੍ਰਿਤ ਦੇ ਸਾਮਾਨ ਹੋਵੇਗੀ। ਇਸ ਦੀ ਤਾਸੀਰ ਗਰਮ ਹੋਣ ਕਾਰਨ ਇਹ ਸਰਦੀ, ਜ਼ੁਕਾਮ ਅਤੇ ਖਾਸ ਤੌਰ ''ਤੇ ਕਫ ਤੋਂ ਤੁਹਾਨੂੰ ਰਾਹਤ ਦੇਣ ''ਚ ਮਦਦ ਕਰੇਗਾ।
6- ਗੁੜ ''ਚ ਮੱਧਮ ਮਾਤਰਾ ''ਚ ਕੈਲਸ਼ੀਅਮ, ਫਾਸਫੋਰਸ ਅਤੇ ਜਸਤਾ ਹੁੰਦਾ ਹੈ ਜੋ ਬਿਹਤਰ ਸਿਹਤ ਨੂੰ ਬਣਾਈ ਰੱਖਣ ''ਚ ਮਦਦ ਕਰਦਾ ਹੈ। 
7- ਗੁੜ ਗਲੇ ਅਤੇ ਫੇਫੜਿਆਂ ਦੇ ਇਨਫੈਕਸ਼ਨ ਦੇ ਇਲਾਜ ''ਚ ਫਾਇਦੇਮੰਦ ਹੁੰਦਾ ਹੈ।


Disha

News Editor

Related News