ਸਿੱਕਿਮ ਸਮੇਤ ਉੱਤਰ ਬੰਗਾਲ, ਬਿਹਾਰ ਅਤੇ ਅਸਾਮ 'ਚ ਲੱਗੇ ਭੂਚਾਲ ਦੇ ਝਟਕੇ
Monday, Apr 05, 2021 - 09:32 PM (IST)
ਨਵੀਂ ਦਿੱਲੀ - ਪੂਰਬੀ ਉੱਤਰ ਦੇ ਸੂਬੇ ਸਿੱਕਿਮ ਵਿੱਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 5.4 ਮਾਪੀ ਗਈ ਹੈ। ਉੱਤਰ ਬੰਗਾਲ ਅਤੇ ਅਸਾਮ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਰਾਜਧਾਨੀ ਗੰਗਟੋਕ ਦੇ 25 ਕਿ.ਮੀ. ਦੱਖਣੀ ਪੂਰਬ ਵਿੱਚ 10 ਕਿ.ਮੀ. ਦੀ ਡੂੰਘੀ ਵਿੱਚ ਸੀ। ਭੂਚਾਲ ਕਾਰਨ ਰਾਤ ਕਰੀਬ 8:49 ਵਜੇ ਜ਼ਮੀਨ ਵਿੱਚ ਕੰਬਣੀ ਮਹਿਸੂਸ ਕੀਤੀ ਗਈ।
ਇਸ ਦੇ ਨਾਲ ਹੀ ਬਿਹਾਰ ਦੇ ਕਈ ਇਲਾਕੀਆਂ ਵਿੱਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਸੂਬੇ ਦੇ ਪਟਨਾ, ਕਿਸ਼ਨਗੰਜ ਅਤੇ ਅਰਰਿਆ ਵਿੱਚ ਇਹ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਹੁਣ ਤੱਕ ਕਿਸੇ ਤਰ੍ਹਾਂ ਜਾਨ ਮਾਲ ਦੇ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।