ਹੁਣ ਹਿਮਾਚਲ ''ਚ ਵੀ ਲੱਗੇ ਭੂਚਾਲ ਦੇ ਝਟਕੇ

01/12/2019 3:41:48 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਘੱਟ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਕੋਈ ਨੁਕਸਾਨ ਦੀ ਖਬਰ ਨਹੀਂ ਆਈ ਹੈ। ਮੌਸਮ ਵਿਗਿਆਨ ਕੇਂਦਰ, ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਕਿਹਾ ਦੁਪਹਿਰ 12 ਵਜ ਕੇ 31 ਮਿੰਟ 'ਤੇ ਰਿਕਟਰ ਪੈਮਾਨੇ 'ਤੇ 3.3 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਦਾ ਅਧਿਕੇਂਦਰ 5 ਕਿਲੋਮੀਟਰ ਦੀ ਡੂੰਘਾਈ 'ਚ ਚੰਬਾ ਜ਼ਿਲੇ ਦੇ ਪੂਰਬੀ ਉੱਤਰ 'ਚ ਸੀ। ਆਲੇ-ਦੁਆਲੇ ਦੇ ਖੇਤਰਾਂ 'ਚ ਵੀ ਹਲਕੀ ਤੀਬਰਤਾ ਦਾ ਝਟਕਾ ਮਹਿਸੂਸ ਕੀਤਾ ਗਿਆ। ਚੰਬਾ ਸਮੇਤ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕੇ ਭੂਚਾਲ ਦੇ ਲਿਹਾਜ ਤੋਂ ਸੰਵੇਦਨਸ਼ੀਲ ਹਨ।


Neha Meniya

Content Editor

Related News