ਡਾਟਾ ਦੀ ਕਮੀ ਦੇ ਚੱਲਦੇ ਗੁਆਂਢੀ ਦੇਸ਼ਾਂ ਨੂੰ ਕੋਵਾਕਸੀਨ ਭੇਜਣ ਵਿੱਚ ਹੋ ਸਕਦੀ ਹੈ ਦੇਰੀ
Saturday, Jan 23, 2021 - 12:04 AM (IST)
ਨਵੀਂ ਦਿੱਲੀ - ਭਾਰਤ ਆਪਣੇ ਗੁਆਂਢੀ ਦੇਸ਼ਾਂ ਨੂੰ ਵੱਡੀ ਮਾਤਰਾ ਵਿੱਚ ਕੋਰੋਨਾ ਵੈਕਸੀਨ ਦੀ ਸਪਲਾਈ ਕਰ ਰਿਹਾ ਹੈ। ਇਸ ਨੂੰ ਭਾਰਤ ਦੀ ਵੈਕਸੀਨ ਡਿਪਲੋਮੇਸੀ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ। ਭਾਰਤ ਨੇ ਸੱਤ ਦੇਸ਼ਾਂ ਨੂੰ ਕੋਵਾਕਸੀਨ ਟੀਕਾ ਦੇਣ ਲਈ ਸ਼ਾਰਟਲਿਸਟ ਕੀਤਾ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ, ਇਨ੍ਹਾਂ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਮਿਲਣ ਵਿੱਚ ਦੇਰੀ ਹੋ ਸਕਦੀ ਹੈ। ਕਿਉਂਕਿ ਸਰਕਾਰ ਆਪਣੇ ਸਬੰਧਿਤ ਰੈਗੂਲੇਟਰੀ ਅਧਿਕਾਰੀਆਂ ਤੋਂ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ।
ਇਹ ਵੀ ਪੜ੍ਹੋ- ਡੋਮਿਨਿਕਨ ਰਿਪਬਲਿਕ ਦੇ ਪ੍ਰਧਾਨ ਮੰਤਰੀ ਨੇ PM ਮੋਦੀ ਨੂੰ ਲਿਖੀ ਚਿੱਠੀ, 'ਮੰਗੀ ਕੋਰੋਨਾ ਵੈਕਸੀਨ'
16 ਜਨਵਰੀ ਨੂੰ, ਭਾਰਤ ਸਰਕਾਰ ਨੇ ਕੁੱਝ ਚੋਣਵੇਂ ਦੇਸ਼ਾਂ ਨੂੰ ਭਾਰਤ ਦੀ ਸਵਦੇਸ਼ੀ ਵੈਕਸੀਨ ਕੋਵਾਕਸੀਨ ਦੀ 8.1 ਲੱਖ ਖੁਰਾਕ ਦਾਨ ਕਰਨ ਦਾ ਫੈਸਲਾ ਕੀਤਾ ਹੈ। ਜਿਸ ਨੂੰ ਕੋਵਿਡ ਕੂਟਨੀਤੀ ਕਰਾਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲਾ, ਇਹ ਫ਼ੈਸਲਾ ਲਿਆ ਗਿਆ ਸੀ, 22 ਜਨਵਰੀ ਤੋਂ ਬਾਅਦ ਖਰੀਦ ਕਰੇਗਾ। 18 ਜਨਵਰੀ ਨੂੰ ਸਿਹਤ ਮੰਤਰਾਲਾ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਰਾਜਮੰਤਰੀ ਮਨਸੁਖ ਮੰਡਾਵੀਆ ਨਾਲ ਇੱਕ ਉੱਚ ਪੱਧਰੀ ਬੈਠਕ ਕੀਤੀ ਹੈ।
ਇਹ ਵੀ ਪੜ੍ਹੋ- 1971 ਲੜਾਈ ਦਾ ਹੀਰੋ 'ਡਕੋਟਾ' ਗਣਤੰਤਰ ਦਿਵਸ ਪਰੇਡ 'ਚ ਦਿਖਾਏਗਾ ਆਪਣੀ ਤਾਕਤ
ਇਸ ਬੈਠਕ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਸੀ.ਈ.ਓ. ਅਦਾਰ ਪੂਨਾਵਾਲਾ ਅਤੇ ਭਾਰਤ ਬਾਇਓਟੈਕ ਦੇ ਸੀ.ਐੱਮ.ਡੀ. ਡਾ. ਕ੍ਰਿਸ਼ਣਾ ਏਲਾ ਵੀ ਸ਼ਾਮਲ ਹੋਏ ਹਨ। ਇਸ ਬੈਠਕ ਵਿੱਚ ਫ਼ੈਸਲਾ ਲਿਆ ਗਿਆ ਕਿ ਕੋਵਾਕਸੀਨ ਦੀ ਖੁਰਾਕ ਮਿਆਂਮਾਰ, ਮੰਗੋਲੀਆ, ਓਮਾਨ, ਬਹਰੀਨ, ਫਿਲੀਪੀਨਜ਼, ਮਾਲਦੀਵ ਅਤੇ ਮਾਰੀਸ਼ਸ ਨੂੰ ਭੇਜੀ ਜਾਵੇਗੀ ਪਰ ਅਜਿਹਾ ਲੱਗਦਾ ਹੈ ਕਿ ਕੋਵਾਕਸੀਨ ਲਈ ਥੋੜ੍ਹਾ ਇੰਤਜਾਰ ਕਰਨਾ ਪਵੇਗਾ। ਕਿਉਂਕਿ ਅਝੇ ਭਾਰਤ ਬਾਇਓਟੈਕ ਦੀ ਕਲੀਨਿਕਲ ਟ੍ਰਾਇਲ ਦੇ ਅੰਕੜੇ ਆਉਣੇ ਬਾਕੀ ਹਨ। ਹਾਲਾਂਕਿ ਦੋ ਫੇਜ ਦੇ ਅੰਕੜੇ ਆ ਚੁੱਕੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।