ਸਾਂਗਲੀ ''ਚ ''ਡਰੱਗ ਫੈਕਟਰੀ'' ਦਾ ਪਰਦਾਫਾਸ਼, 150 ਕਰੋੜ ਦੇ ਨਸ਼ੀਲੇ ਪਦਾਰਥ ਬਰਾਮਦ
Wednesday, Mar 27, 2024 - 03:15 AM (IST)
ਮੁੰਬਈ — ਮੁੰਬਈ ਪੁਲਸ ਨੇ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ 'ਚ ਇਕ 'ਡਰੱਗ ਫੈਕਟਰੀ' ਦਾ ਪਰਦਾਫਾਸ਼ ਕੀਤਾ ਹੈ ਅਤੇ 150 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਦੇ ਕਰੀਬ 100 ਕਿਲੋਗ੍ਰਾਮ 'ਮੇਫੇਡ੍ਰੋਨ' (ਨਸ਼ੀਲੇ ਪਦਾਰਥ) ਜ਼ਬਤ ਕੀਤੇ ਹਨ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਜਲਦ ਭਾਰਤ 'ਚ ਆ ਰਿਹੈ OnePlus ਦਾ ਇਹ ਦਮਦਾਰ ਪ੍ਰੋਸੈਸਰ ਵਾਲਾ ਸਮਾਰਟਫੋਨ, ਜਾਣੋ ਕਦੋਂ ਹੋ ਰਿਹੈ ਲਾਂਚ
ਉਨ੍ਹਾਂ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਐਤਵਾਰ ਸ਼ਾਮ ਨੂੰ ਇਰਾਲੀ ਪਿੰਡ 'ਚ ਛਾਪੇਮਾਰੀ ਕੀਤੀ ਅਤੇ ਇਕ ਨਸ਼ਾ ਬਣਾਉਣ ਵਾਲੀ ਇਕਾਈ ਦਾ ਪਰਦਾਫਾਸ਼ ਕੀਤਾ। ਅਧਿਕਾਰੀ ਨੇ ਦੱਸਿਆ ਕਿ ਯੂਨਿਟ ਇੱਕ ਖੇਤ ਵਿੱਚ ਸਥਿਤ ਸੀ ਜਿੱਥੋਂ ਪੁਲਸ ਨੇ 100 ਕਿਲੋਗ੍ਰਾਮ 'ਮੇਫੇਡ੍ਰੋਨ' ਜ਼ਬਤ ਕੀਤਾ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 150 ਕਰੋੜ ਰੁਪਏ ਤੋਂ ਵੱਧ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e