ਸ਼ਰਮਨਾਕ ! ਸਕੂਲ 'ਚ ਸਾਢੇ ਚਾਰ ਸਾਲਾ ਬੱਚੀ ਨੂੰ ਵਰਗਲਾ ਕੇ ਡਰਾਈਵਰ ਨੇ ਕੀਤਾ ਇਹ ਕਾਰਾ...

Wednesday, Oct 19, 2022 - 08:45 PM (IST)

ਸ਼ਰਮਨਾਕ ! ਸਕੂਲ 'ਚ ਸਾਢੇ ਚਾਰ ਸਾਲਾ ਬੱਚੀ ਨੂੰ ਵਰਗਲਾ ਕੇ ਡਰਾਈਵਰ ਨੇ ਕੀਤਾ ਇਹ ਕਾਰਾ...

ਨੈਸ਼ਨਲ ਡੈਸਕ : ਹੈਦਰਾਬਾਦ 'ਚ ਬੰਜਾਰਾ ਹਿਲਸ ਦੇ ਇਕ ਸਕੂਲ 'ਚ ਇਕ ਕਾਰ ਚਾਲਕ ਵੱਲੋਂ ਸਾਢੇ ਚਾਰ ਸਾਲਾ ਬੱਚੀ ਨੂੰ ਵਰਗਲਾ ਕੇ ਜਿਣਸੀ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਜਾਣਕਾਰੀ ਮੁਤਾਬਕ ਪੀੜਤ ਬੱਚੀ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸੋਮਵਾਰ ਨੂੰ ਉਸ ਦੀ ਧੀ ਨੇ ਦੱਸਿਆ ਕਿ ਸਕੂਲ 'ਚ ਕੰਮ ਕਰਨ ਵਾਲਾ ਇਕ ਵਿਅਕਤੀ ਉਸ ਨੂੰ ਵਰਗਲਾ ਕੇ ਸਕੂਲ ਅੰਦਰ ਇਕ ਕਮਰੇ 'ਚ ਲੈ ਗਿਆ ਅਤੇ ਉਸ ਦਾ ਜਿਣਸੀ ਸ਼ੋਸ਼ਣ ਕੀਤਾ। ਜਦ ਬੱਚੀ ਦੇ ਮਾਪੇ ਸਕੂਲ ਪਹੁੰਚੇ ਤਾਂ ਬੱਚੀ ਨੇ ਉਕਤ ਵਿਅਕਤੀ ਨੂੰ ਪਛਾਣ ਲਿਆ। ਉਹ ਸਕੂਲ ਦੇ ਪ੍ਰਿੰਸੀਪਲ ਦੀ ਕਾਰ ਦਾ ਡਰਾਈਵਰ ਹੈ। ਮੰਗਲਵਾਰ ਨੂੰ ਮਾਪਿਆਂ ਵੱਲੋਂ  ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਉਨ੍ਹਾਂ ਇਸ ਘਟਨਾ 'ਚ ਪ੍ਰਿੰਸੀਪਲ ਵਿਰੁੱਧ ਵੀ ਲਾਪਰਵਾਹੀ ਲਈ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪ੍ਰਿੰਸੀਪਲ ਦੇ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - ਤਰਨਤਾਰਨ 'ਚ ਵੱਡੀ ਵਾਰਦਾਤ: 13 ਸਾਲਾ ਨਾਬਾਲਗ ਕੁੜੀ ਨਾਲ ਦੋ ਨੌਜਵਾਨਾਂ ਵੱਲੋਂ ਸਮੂਹਿਕ ਜਬਰ ਜ਼ਿਨਾਹ

ਭਾਰਤੀ ਜਨਤਾ ਪਾਰਟੀ ਦੀ ਤੇਲੰਗਾਨਾ ਇਕਾਈ ਦੀ ਮਹਿਲਾ ਮੋਰਚਾ ਪ੍ਰਧਾਨ ਗੀਤਾ ਮੂਰਤੀ ਨੇ ਉਕਤ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।


author

Anuradha

Content Editor

Related News