ਡਾਂ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਬਰਸੀ ''ਤੇ ਅਮਿਤ ਸਾਹ ਸਮੇਤ ਇਨ੍ਹਾਂ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

06/23/2019 12:00:31 PM

ਨਵੀਂ ਦਿੱਲੀ—ਭਾਰਤੀ ਜਨ ਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਅੱਜ ਬਰਸੀ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਅਧਿਕਾਰੀ ਜੇ. ਪੀ. ਨੱਢਾ ਨੇ ਦਿੱਲੀ ਸਥਿਤ ਭਾਜਪਾ ਦਫਤਰ 'ਚ ਸ਼ਰਧਾਂਜਲੀ ਦਿੱਤੀ। ਇਸ ਮੌਕੇ 'ਤੇ ਪਿਊਸ਼ ਗੋਇਲ ਅਤੇ ਭਾਜਪਾ ਦੇ ਸੀਨੀਅਰ ਨੇਤਾ ਵੀ ਪਹੁੰਚੇ। 

PunjabKesari

ਸ਼ਰਧਾਂਜਲੀ ਦੇਣ ਤੋਂ ਬਾਅਦ ਜੇ. ਪੀ. ਨੱਢਾ ਨੇ ਕਿਹਾ, ''ਪੂਰੇ ਦੇਸ਼ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੌਤ ਦੀ ਜਾਂਚ ਕਰਵਾਉਣ ਲਈ ਮੰਗ ਕੀਤੀ ਸੀ ਪਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਜਾਂਚ ਦੇ ਆਦੇਸ਼ ਨਹੀਂ ਦਿੱਤੇ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਡਾਕਟਰ ਮੁਖਰਜੀ ਦਾ ਬਲੀਦਾਨ ਕਦੀ ਵਿਅਰਥ ਨਹੀਂ ਜਾਵੇਗਾ। ਭਾਜਪਾ ਇਸ ਨੂੰ ਲੈ ਕੇ ਵਚਨਬੱਧ ਹੈ।''

PunjabKesari

ਜ਼ਿਕਰਯੋਗ ਹੈ ਕਿ 23 ਜੂਨ 1953 ਨੂੰ ਡਾਂ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਰਹੱਸਮਈ ਢੰਗ ਨਾਲ ਮੌਤ ਹੋ ਗਈ ਸੀ। ਉਸ ਦੀ ਮੌਤ ਇੱਕ ਰਹੱਸ ਹੈ, ਪੂਰਾ ਦੇਸ਼ ਉਨ੍ਹਾਂ ਨੂੰ ਅੱਜ ਸ਼ਰਧਾਂਜਲੀ ਦੇ ਰਿਹਾ ਹੈ। ਡਾਂ. ਮੁਖਰਜੀ ਜੰਮੂ ਕਸ਼ਮੀਰ ਨੂੰ ਭਾਰਤ ਦਾ ਪੂਰਾ ਅਤੇ ਅਟੁੱਟ ਅੰਗ ਬਣਾਉਣਾ ਚਾਹੁੰਦੇ ਸੀ। ਆਜ਼ਾਦੀ ਦੇ ਸਮੇਂ ਜੰਮੂ-ਕਸ਼ਮੀਰ ਦਾ ਵੱਖਰਾ ਝੰਡਾ ਅਤੇ ਸੰਵਿਧਾਨ ਸੀ। ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਕਿਹਾ ਜਾਂਦਾ ਸੀ। ਸੰਸਦ 'ਚ ਆਪਣੇ ਭਾਸ਼ਣ ਦੌਰਾਨ ਡਾ. ਮੁਖਰਜੀ ਨੇ ਧਾਰਾ 370 ਨੂੰ ਸਮਾਪਤ ਕਰਨ ਦੀ ਵੀ ਜ਼ੋਰਦਾਰ ਵਕਾਲਤ ਕੀਤੀ। ਅਗਸਤ 1952 'ਚ ਜੰਮੂ ਦੀ ਵਿਸ਼ਾਲ ਰੈਲੀ 'ਚ ਉਨ੍ਹਾਂ ਨੇ ਆਪਣਾ ਸੰਕਲਪ ਵਰਤਿਆ ਸੀ ਕਿ ਮੈਂ ਤੁਹਾਨੂੰ ਭਾਰਤੀ ਸੰਵਿਧਾਨ ਪ੍ਰਾਪਤ ਕਰਵਾਂਗਾ ਜਾਂ ਫਿਰ ਉਸ ਉਦੇਸ਼ ਦੀ ਪੂਰਤੀ ਲਈ ਆਪਣਾ ਜੀਵਨ ਬਲੀਦਾਨ ਕਰ ਦੇਵਾਂਗਾ। ਉਨ੍ਹਾਂ ਨੇ ਤਰੁੰਤ ਨਹਿਰੂ ਸਰਕਾਰ ਨੂੰ ਚੁਣੌਤੀ ਦਿੱਤੀ ਅਤੇ ਆਪਣੀ ਦ੍ਰਿੜ ਨਿਸ਼ਾਨੇ 'ਤੇ ਅਟਲ ਰਹੇ। ਸੰਕਲਪ ਨੂੰ ਪੂਰਾ ਕਰਨ ਲਈ ਉਹ 1953 'ਚ ਬਿਨਾਂ ਪਰਮਿਟ ਲਏ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਕਰਨ ਗਏ। ਉੱਥੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਨਜ਼ਰਬੰਦ ਕਰ ਲਿਆ ਗਿਆ। 23 ਜੂਨ 1953 ਨੂੰ ਰਹੱਸਮਈ ਸਥਿਤੀ 'ਚ ਉਸ ਦੀ ਮੌਤ ਹੋ ਗਈ।


Iqbalkaur

Content Editor

Related News