ਦਾਜ ਦੀ ਭੇਂਟ ਚੜ੍ਹੀ ਇਕ ਹੋਰ ਵਿਆਹੁਤਾ, ਸਹੁਰੇ ਘਰਦਿਆਂ ''ਤੇ ਲੱਗੇ ਗੰਭੀਰ ਦੋਸ਼

Friday, Aug 04, 2017 - 06:16 PM (IST)

ਦਾਜ ਦੀ ਭੇਂਟ ਚੜ੍ਹੀ ਇਕ ਹੋਰ ਵਿਆਹੁਤਾ, ਸਹੁਰੇ ਘਰਦਿਆਂ ''ਤੇ ਲੱਗੇ ਗੰਭੀਰ ਦੋਸ਼

ਰਾਦੌਰ— ਪਿੰਡ ਐਮ.ਟੀ ਕਰਹੇੜਾ 'ਚ ਇਕ ਹੋਰ ਵਿਆਹੁਤਾ ਦਾਜ ਦੀ ਬਲੀ ਚੜ੍ਹ ਗਈ। ਉਨ੍ਹਾਂ ਨੇ ਸਹੁਰੇ ਘਰਦਿਆਂ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸੜਕਾ ਵਾਸੀ ਪ੍ਰਿਥਵੀਚੰਦ ਨੇ ਜਠਲਾਨਾ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਸ ਨੇ ਆਪਣੀ ਬੇਟੀ ਰਮਨ ਦਾ ਵਿਆਹ 12 ਜੂਨ 2015 ਨੂੰ ਐਮ.ਟੀ ਵਾਸੀ ਸੰਦੀਪ ਨਾਲ ਕੀਤਾ ਸੀ। 

PunjabKesari
ਵਿਆਹ 'ਚ ਉਸ ਨੇ ਆਪਣੀ ਬੇਟੀ ਨੂੰ ਹੈਸੀਅਤ ਤੋਂ ਵਧ ਕੇ ਦਾਜ ਦਿੱਤਾ ਸੀ ਪਰ ਵਿਆਹ ਦੇ ਬਾਅਤ ਤੋਂ ਹੀ ਉਸ ਦਾ ਪਤੀ ਅਤੇ ਉਸਦੇ ਸਹੁਰੇ ਘਰਦੇ ਲੋਕ ਦਾਜ ਲਈ ਪਰੇਸ਼ਾਨ ਕਰਨ ਲੱਗੇ। ਉਨ੍ਹਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਬੇਟੀ ਰਮਨ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ ਹੈ ।
ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਦੋਸ਼ੀ ਪਤੀ ਸਮੇਤ ਉਸ ਦੇ ਸਹੁਰੇ ਘਰ ਦੇ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

PunjabKesari


Related News