ਮੋਟੇਰਾ 'ਚ ਮੋਦੀ ਨੇ ਕੀਤਾ ਟਰੰਪ ਦਾ ਸਵਾਗਤ, ਲਗਵਾਏ ਭਾਰਤ-ਅਮਰੀਕਾ ਦੀ ਦੋਸਤੀ ਦੇ ਨਾਅਰੇ

Monday, Feb 24, 2020 - 01:53 PM (IST)

ਮੋਟੇਰਾ 'ਚ ਮੋਦੀ ਨੇ ਕੀਤਾ ਟਰੰਪ ਦਾ ਸਵਾਗਤ, ਲਗਵਾਏ ਭਾਰਤ-ਅਮਰੀਕਾ ਦੀ ਦੋਸਤੀ ਦੇ ਨਾਅਰੇ

ਗੁਜਰਾਤ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਉਨ੍ਹਾਂ ਦੀ ਪਤਨੀ ਮਲੇਨੀਆ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਟੇਰਾ ਸਟੇਡੀਅਮ ਪਹੁੰਚ ਗਏ ਹਨ। ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਹਨ। ਇੱਥੇ ਮੌਜੂਦ ਇਕ ਲੱਖ ਤੋਂ ਵਧ ਦੀ ਭੀੜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇੰਨੀ ਭੀੜ ਦੇਖ ਟਰੰਪ ਖੁਸ਼ ਦਿੱਸੇ। 
ਮੋਦੀ ਨੇ ਕੀਤਾ ਟਰੰਪ ਦਾ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਸਵਾਗਤ ਕੀਤਾ। ਇਸ ਦੌਰਾਨ ਮੋਦੀ ਨੇ ਭਾਰਤ-ਅਮਰੀਕਾ ਦੀ ਦੋਸਤੀ ਦੇ ਨਾਅਰੇ ਲਗਵਾਏ ਅਤੇ ਨਮਸਤੇ ਟਰੰਪ ਦੀ ਗੱਲ ਕਹੀ। ਮੋਦੀ ਨੇ ਇੱਥੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦਾ ਪੂਰਾ ਪਰਿਵਾਰ ਅਹਿਮਦਾਬਾਦ ਆਇਆ ਅਤੇ ਸਿੱਧਾ ਸਾਬਰਮਤੀ ਆਸ਼ਰਮ ਗਿਆ। ਮੋਦੀ ਨੇ ਕਿਹਾ ਕਿ ਇਹ ਧਰਤੀ ਗੁਜਰਾਤ ਦੀ ਹੈ ਪਰ ਅੱਜ ਪੂਰੇ ਭਾਰਤ ਦਾ ਨਜ਼ਾਰਾ ਦਿੱਸ ਰਿਹਾ ਹੈ। ਆਪਣੇ ਸਵਾਗਤ ਭਾਸ਼ਣ 'ਚ ਮੋਦੀ ਨੇ ਕਿਹਾ ਕਿ ਅੱਜ ਅਮਰੀਕਾ-ਭਾਰਤ ਦੇ ਰਿਸ਼ਤੇ ਉੱਚਾਈਆਂ ਨੂੰ ਛੂਹ ਰਹੇ ਹਨ।


author

DIsha

Content Editor

Related News