ਇਸ ਮੰਦਰ ''ਚ ਭਗਤ ਕਰਦੇ ਹਨ ਕੁੱਤੇ ਦੀ ਪੂਜਾ, ਜਾਣੋ ਕੀ ਹੈ ਮਾਨਤਾ

10/23/2018 2:09:29 PM

ਨਵੀਂ ਦਿੱਲੀ— ਧਾਰਮਿਕ ਮਾਨਤਾ ਹੈ ਕਿ ਜੇਕਰ ਕਿਸੇ ਦੀ ਆਸਥਾ ਕਿਤੇ ਜੁੜ ਜਾਵੇ ਤਾਂ ਉਹ ਥਾਂ ਜਾਂ ਵਿਅਕਤੀ ਉਸ ਲਈ ਭਗਵਾਨ ਹੋ ਜਾਂਦਾ ਹੈ। ਆਸਥਾ ਕਾਰਨ ਹੀ ਲੋਕ ਧਾਰਮਿਕ ਥਾਂਵਾ 'ਤੇ ਪਹੁੰਚ ਦੇ ਸਿਰ ਝੁਕਾਉਂਦੇ ਹਨ। ਇਨ੍ਹਾਂ ਸਾਰੀਆਂ ਧਾਰਮਿਕ ਥਾਂਵਾ 'ਤੇ ਉਨ੍ਹਾਂ ਦੇ ਪੂਰਵਜਾਂ ਅਤੇ ਦੇਵੀ-ਦੇਵਤਿਆਂ ਦੀ ਮੌਜੂਦਗੀ ਮੰਨੀ ਜਾਂਦੀ ਹੈ ਪਰ ਪਾਨੀਪਤ ਤੋਂ 10 ਕਿਲੋਮੀਟਰ ਦੂਰ ਹੀ ਪਾਨੀਪਤ ਥਰਮਲ ਪਾਵਰ ਸਟੇਸ਼ਨ ਦੇ ਨੇੜੇ ਸਥਿਤ ਕੁਕੜਾ ਅਖਾੜਾ ਡੇਰਾ 'ਚ ਇਕ ਅਜਿਹਾ ਵੀ ਮੰਦਰ ਹੈ ਜਿੱਥੇ ਕੁੱਤੇ ਦੀ ਵਫਾਦਾਰੀ ਦੀ ਪੂਜਾ ਹੁੰਦੀ ਹੈ। ਇਸ ਮੰਦਰ 'ਚ ਕੁੱਤੇ ਦੀ ਸਮਾਧੀ ਬਣੀ ਹੈ। 
 

ਕੁੱਤੇ ਦੇ ਵੱਡ ਲੈਣ 'ਤੇ 4 ਕਿਲੋ ਗੁੜ ਦਾ ਚੜਦਾ ਹੈ ਪ੍ਰਸਾਦ
ਮਾਨਤਾ ਹੈ ਕਿ ਕੁੱਤੇ ਦੀ ਸਮਾਧੀ ਦੇ ਨੇੜੇ ਹੀ ਬਣੇ ਤਲਾਬ ਦੀ ਮਿੱਟੀ ਪਾਗਲ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਕੁੱਤੇ ਦੇ ਕੱਟਣ ਵਾਲੀ ਥਾਂ 'ਤੇ ਲਗਾਉਣ ਨਾਲ ਕੱਟੇ ਜਾਣ ਦਾ ਅਸਰ ਖਤਮ ਹੋ ਜਾਂਦਾ ਹੈ। ਹਰ ਦਿਨ ਕੁੱਤੇ ਦੀ ਮੂਰਤੀ 'ਤੇ ਲੋਕ ਪ੍ਰਸਾਦ ਚੜਾਉਂਦੇ ਹਨ ਅਤੇ ਉਸ ਨੂੰ ਇਕ-ਦੂਜੇ ਨੂੰ ਵੰਡਦੇ ਹਨ। ਇਹ ਸਮਾਧੀ ਲੱਖਾ ਬੰਜਾਰੇ ਦੇ ਕੁੱਤੇ ਦੀ ਮੰਨੀ ਜਾਂਦੀ ਹੈ। ਕਿਸੇ ਵੀ ਤਰ੍ਹਾਂ ਦੇ ਕੁੱਤੇ ਦੇ ਕੱਟਣ ਦੇ ਬਾਅਦ ਇਥੇ ਪੂਜਾ ਅਰਚਨਾ 'ਚ 4 ਕਿਲੋ ਗੁੜ ਪ੍ਰਸਾਦ ਦੇ ਰੂਪ 'ਚ ਚੜਦਾ ਹੈ। ਇਸ ਤੋਂ ਇਲਾਵਾ ਜੋ ਬੱਚੇ ਰਾਤ ਨੂੰ ਘੱਟ ਸੌਂਦੇ ਹਨ, ਜ਼ਿਆਦਾ ਰੋਂਦੇ ਹਨ ਜਾਂ ਬੀਮਾਰ ਰਹਿੰਦੇ ਹਨ ਉਨ੍ਹਾਂ ਨੂੰ ਵੀ ਕੁੱਤੇ ਦੀ ਪੂਜਾ ਦੇ ਬਾਅਦ ਰਾਹਤ ਮਿਲਦੀ ਹੈ।
 

ਸਨ 1075 'ਚ ਮਹੰਤ ਬਾਬਾ ਯਕੀਨ ਗਿਰੀ ਜੀ ਮਹਾਰਾਜ ਨੇ ਕੀਤੀ ਸੀ ਡੇਰੇ ਦੀ ਸਥਾਪਨਾ
ਡੇਰੇ ਦੇ ਮਹੰਤ ਮਹਾਰਾਜ ਯਕੀਨ ਗਿਰੀ ਜੀ ਮਹਾਰਾਜ ਨੇ ਦੱਸਿਆ ਕਿ ਇਸ ਡੇਰੇ ਦੀ ਸਥਾਪਨਾ ਸਨ 1075 'ਚ ਮਹੰਤ ਬਾਬਾ ਯਕੀਨ ਗਿਰੀ ਜੀ ਨੇ ਕੀਤੀ ਸੀ। ਉਨ੍ਹਾਂ ਨੇ ਕੁੱਤਿਆਂ ਦੀ ਸਮਾਧੀ ਬਣਵਾਈ ਸੀ। ਅਖਾੜੇ ਦੇ ਨੇੜੇ ਹੀ ਲੱਖਾ ਬੰਜਾਰੇ ਦਾ ਵੀ ਡੇਰਾ ਸੀ। ਬੰਜਾਰੇ ਦੇ ਕੋਲ ਪਾਲਤੂ ਕੁੱਤਾ ਸੀ। ਵਪਾਰ 'ਚ ਨੁਕਸਾਨ ਹੋਣ 'ਤੇ ਬੰਜਾਰੇ ਨੂੰ ਆਪਣੇ ਕੁੱਤੇ ਨੂੰ ਸ਼ਾਹੂਕਾਰ ਦੇ ਕੋਲ ਗਿਰਵੀ ਰੱਖਣਾ ਪਿਆ। ਇਸ ਵਿਚ ਸ਼ਾਹੂਕਾਰ ਦੇ ਘਰ ਚੋਰੀ ਹੋ ਗਈ। ਕੁੱਤੇ ਨੇ ਚੋਰਾਂ ਨੂੰ ਸ਼ਾਹੂਕਾਰ ਦੇ ਘਰੋ ਚੋਰੀ ਦਾ ਸਾਮਾਨ ਨੇੜੇ ਦੇ ਹੀ ਤਲਾਬ 'ਚ ਲੁਕਾਉਂਦੇ ਦੇਖ ਲਿਆ ਸੀ। ਸਵੇਰੇ ਕੁੱਤਾ ਸ਼ਾਹੂਕਾਰ ਨੂੰ ਚੋਰੀ ਦਾ ਸਾਮਾਨ ਲੁਕਾਏ ਜਾਣ ਵਾਲੀ ਥਾਂ 'ਤੇ ਲੈ ਗਿਆ। ਸ਼ਾਹੂਕਾਰ ਨੇ ਕਾਗਜ 'ਤੇ ਪੂਰੀ ਕਹਾਣੀ ਲਿਖ ਕੇ ਕੁੱਤੇ ਦੇ ਗਲੇ ਨਾਲ ਬੰਨ੍ਹ ਕੇ ਬੰਜਾਰੇ ਕੋਲ ਭੇਜ ਦਿੱਤਾ। ਕੁੱਤੇ ਨੂੰ ਸ਼ਾਹੂਕਾਰ ਦੇ ਘਰੋ ਵਾਪਸ ਆਇਆ ਦੇਖ ਬੰਜਾਰੇ ਨੇ ਉਸ ਨੂੰ ਕੁੱਟਿਆ ਜਿਸ ਨਾਲ ਉਹ ਮਰ ਗਿਆ। ਗਲੇ 'ਚ ਬੰਨ੍ਹੀ ਚਿੱਠੀ ਦੇਖ ਕੇ ਬੰਜਾਰੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਯਕੀਨ ਗਿਰੀ ਮਹਾਰਾਜ ਨੇ ਕੁੱਤੇ ਦੀ ਸਮਾਧੀ ਬਣਾ ਕੇ ਉਸ ਨੂੰ ਅਮਰਤਾ ਦਾ ਵਰਦਾਨ ਦਿੱਤਾ। ਇਸ ਸਮਾਧੀ 'ਤੇ ਕੁੱਤੇ ਦੀ ਮੂਰਤੀ ਵੀ ਸਥਾਪਤ ਹੈ। ਅੱਜ ਵੀ ਇਹ ਥਾਂ ਕੁੱਕੜਾ ਡੇਰਾ ਥਰਮਲ 'ਚ ਮੌਜੂਦ ਹੈ।


Related News