Fact Check: ਕੰਗਨਾ ਰਣੌਤ ਨਾਲ ਅੰਡਰਵਰਲਡ ਡਾਨ ਅਬੂ ਸਲੇਮ ਦੀ ਤਸਵੀਰ ਵਾਇਰਲ, ਜਾਣੋ ਕੀ ਹੈ ਇਸ ਦੀ ਸੱਚਾਈ

Thursday, Jun 13, 2024 - 02:00 PM (IST)

Fact Check: ਕੰਗਨਾ ਰਣੌਤ ਨਾਲ ਅੰਡਰਵਰਲਡ ਡਾਨ ਅਬੂ ਸਲੇਮ ਦੀ ਤਸਵੀਰ ਵਾਇਰਲ, ਜਾਣੋ ਕੀ ਹੈ ਇਸ ਦੀ ਸੱਚਾਈ

ਮੰਡੀ ਤੋਂ ਸੰਸਦ ਮੈਂਬਰ ਅਤੇ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਕੰਗਨਾ ਨੇ ਹੱਥ 'ਚ ਗਲਾਸ ਫੜ੍ਹਿਆ ਹੋਇਆ ਹੈ। ਤਸਵੀਰ 'ਚ ਉਨ੍ਹਾਂ ਨਾਲ ਇੱਕ ਵਿਅਕਤੀ ਵਾਈਨ ਦੀ ਬੋਤਲ ਲੈ ਕੇ ਨਾਲ ਖੜ੍ਹਾ ਹੈ। ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਗਨਾ ਨਾਲ ਖੜ੍ਹਾ ਵਿਅਕਤੀ 1993 ਦੇ ਮੁੰਬਈ ਬੰਬ ਧਮਾਕਿਆਂ ਦਾ ਮਾਸਟਰਮਾਈਂਡ 'ਅਬੂ ਸਲੇਮ' ਹੈ।

PunjabKesari

ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਤਸਵੀਰ ਨੂੰ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਖੰਗਾਲਿਆ। ਸਾਨੂੰ ਇਸ ਤਸਵੀਰ ਨੂੰ ਲੈ ਕੇ ਕਈ ਪੁਰਾਣੀ ਮੀਡੀਆ ਰਿਪੋਰਟਾਂ ਮਿਲੀਆਂ, ਜਿਨ੍ਹਾਂ 'ਚ ਦੱਸਿਆ ਗਿਆ ਕਿ ਇਸ ਤਸਵੀਰ 'ਚ ਮੀਡੀਆ ਅਦਾਰੇ ਟਾਈਮਜ਼ ਆਫ ਇੰਡੀਆ ਦੇ ਸਾਬਕਾ ਮਨੋਰੰਜਨ ਬੀਟ ਦੇ ਐਡੀਟਰ ਮਾਰਕ ਮੈਨੂਅਲ ਹਨ।

PunjabKesari

ਇਸ ਤਸਵੀਰ ਨੂੰ ਲੈ ਕੇ ਸਪੱਸ਼ਟੀਕਰਨ ਆਪ ਮਾਰਕ ਮੈਨੂਅਲ ਨੇ 17 ਸਤੰਬਰ 2020 ਨੂੰ ਦਿੱਤੀ ਸੀ। ਮਾਰਕ ਮੈਨੁਅਲ ਨੇ ਹਫਿੰਗਟਨ ਪੋਸਟ ਲਈ ਕੰਗਨਾ ਰਣੌਤ ਨਾਲ ਉਸ ਦੀ ਇੰਟਰਵਿਊ ਕਰਕੇ ਆਰਟੀਕਲ ਲਿਖਿਆ ਸੀ। ਪੱਤਰਕਾਰ ਮਾਰਕ ਮੈਨੂਅਲ ਦੁਆਰਾ ਇਸ ਦਾਅਵੇ ਨੂੰ ਲੈ ਕੇ ਸਾਂਝੀ ਕੀਤੀ ਗਈ ਸਪੱਸ਼ਟੀਕਰਨ ਪੋਸਟ ਹੇਠਾਂ ਦੇਖੀ ਜਾ ਸਕਦੀ ਹੈ।

ਸਾਨੂੰ ਇਹ ਤਸਵੀਰ ਮਾਰਕ ਮੈਨੂਅਲ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਅਪਲੋਡ ਮਿਲੀ।

ਕੰਗਨਾ ਰਣੌਤ ਨੇ ਵੀ ਸਪੱਸ਼ਟੀਕਰਨ ਦਿੰਦਿਆਂ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਸੀ।

I don’t believe congress people really think he is the dreaded gangster Abu Salem hanging out with me casually in a mumbai bar 😂😂😂
He is ex TOI entertainment editor his name is Mark Manuel
They are such cartoons my God 😂😂
Tabhi inki party ki yeh halat hai 🤣 https://t.co/ySpstzfjvm

— Kangana Ranaut (@KanganaTeam) September 30, 2023

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਵਾਇਰਲ ਤਸਵੀਰ 'ਚ ਅਦਾਕਾਰਾ ਕੰਗਨਾ ਰਣੌਤ ਨਾਲ ਅੰਡਰਵਰਲਡ ਡੌਨ ਅਬੁ ਸਲੇਮ ਨਹੀਂ ਸਗੋਂ ਪੱਤਰਕਾਰ ਮਾਰਕ ਮੈਨੂਅਲ ਹਨ।


author

sunita

Content Editor

Related News