ਮਸ਼ੀਨ ਚਲਾਉਂਦੇ ਸਮੇਂ ਕੱਟਿਆ ਗਿਆ ਜਵਾਨ ਦਾ ਹੱਥ, ਡਾਕਟਰਾਂ ਨੇ ਸਰਜਰੀ ਕਰ ਜੋੜਿਆ ਵਾਪਸ

Friday, Apr 12, 2024 - 05:25 PM (IST)

ਮਸ਼ੀਨ ਚਲਾਉਂਦੇ ਸਮੇਂ ਕੱਟਿਆ ਗਿਆ ਜਵਾਨ ਦਾ ਹੱਥ, ਡਾਕਟਰਾਂ ਨੇ ਸਰਜਰੀ ਕਰ ਜੋੜਿਆ ਵਾਪਸ

ਨਵੀਂ ਦਿੱਲੀ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਭਾਰਤੀ ਫ਼ੌਜ ਦੇ ਇਕ ਜਵਾਨ ਦੇ ਮਸ਼ੀਨ ਚਲਾਉਂਦੇ ਹੋਏ ਕੱਟੇ ਗਏ ਹੱਥ ਨੂੰ ਵੀਰਵਾਰ ਰਾਤ ਇੱਥੇ ਰਿਸਰਚ ਐਂਡ ਰੈਫਰਲ (ਆਰ ਐਂਡ ਆਰ) ਹਸਪਤਾਲ 'ਚ ਐਮਰਜੈਂਸੀ ਸਰਜਰੀ ਕਰ ਕੇ ਡਾਕਟਰਾਂ ਨੇ ਉਸ ਨੂੰ ਜੋੜ ਦਿੱਤਾ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇੱਥੇ ਫ਼ੌਜ ਦੇ ਆਰ ਐਂਡ ਆਰ ਹਸਪਤਾਲ 'ਚ ਲੱਦਾਖ ਤੋਂ ਲਿਆਂਦੇ ਗਏ ਜ਼ਖ਼ਮੀ ਜਵਾਨ ਦੇ ਹੱਥ ਦੀ ਐਮਰਜੈਂਸੀ ਸਰਜਰੀ ਕੀਤੀ ਗਈ ਅਤੇ ਉਸ ਦੇ ਕੱਟੇ ਹੋਏ ਹੱਥ ਨੂੰ ਵਾਪਸ ਜੋੜ ਦਿੱਤਾ ਗਿਆ। ਦੱਸਣਯੋਗ ਹੈ ਕਿ ਇਹ ਘਟਨਾ ਬੁੱਧਵਾਰ ਨੂੰ ਉਸ ਸਮੇਂ ਹੋਈ, ਜਦੋਂ ਮਸ਼ੀਨ ਚਲਾਉਂਦੇ ਸਮੇਂ ਉਸ ਦਾ ਹੱਥ ਕੱਟਿਆ ਗਿਆ ਸੀ। ਜ਼ਖ਼ਮੀ ਜਵਾਨ ਨੂੰ ਪਹਿਲੇ ਲੇਹ ਹਵਾਈ ਅੱਡੇ ਲਿਆਂਦਾ ਗਿਆ ਅਤੇ ਉੱਥੋਂ ਸੁਪਰ ਹਰਕਿਊਲਸ ਜਹਾਜ਼ ਤੋਂ ਦਿੱਲੀ ਦੇ ਪਾਲਮ ਹਵਾਈ ਫ਼ੌਜ ਸਟੇਸ਼ਨ ਪਹੁੰਚਾਇਆ ਗਿਆ। 

ਭਾਰਤੀ ਹਵਾਈ ਫ਼ੌਜ ਨੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ,''ਭਾਰਤੀ ਫ਼ੌਜ ਦੇ ਇਕ ਜਵਾਨ ਦਾ ਮੋਹਰੀ ਇਲਾਕੇ 'ਚ ਸਥਿਤ ਇਕ ਇਕਾਈ 'ਚ ਇਕ ਮਸ਼ੀਨ ਚਲਾਉਂਦੇ ਸਮੇਂ ਹੱਥ ਕੱਟ ਗਿਆ। ਉਸ ਦੇ ਕੱਟੇ ਹੋਏ ਹੱਥ ਨੂੰ ਜੋੜਨ ਲਈ ਐਮਰਜੈਂਸੀ ਸਰਜਰੀ 'ਚ 6 ਤੋਂ 8 ਘੰਟਿਆਂ ਦਾ ਸਮਾਂ ਲੱਗਦਾ, ਜਿਸ ਨੂੰ ਦੇਖਦੇ ਹੋਏ ਭਾਰਤੀ ਹਵਾਈ ਫ਼ੌਜ ਦੇ ਸੀ-130ਜੇ ਜਹਾਜ਼ ਨੂੰ ਜਵਾਨ ਨੂੰ ਦਿੱਲੀ ਸਥਿਤ ਆਰ ਐਂਡ ਆਰ ਹਸਪਤਾਲ 'ਚ ਸਰਜਰੀ ਲਈ ਲਿਆਉਣ ਲਈ ਇਕ ਘੰਟੇ ਅੰਦਰ ਰਵਾਨਾ ਕੀਤਾ ਗਿਆ।'' ਹਵਾਈ ਫ਼ੌਜ ਦੇ ਇਕ ਹੋਰ ਪੋਸਟ 'ਚ ਲਿਖਿਆ,''ਹਵਾਈ ਫ਼ੌਜ ਵਲੋਂ ਲੱਦਾਖ ਸੈਕਟਰ ਤੋਂ ਜਵਾਨ ਨੂੰ ਹਨ੍ਹੇਰੇ 'ਚ ਜਹਾਜ਼ ਰਾਹੀਂ ਇਲਾਂਦਾ ਗਿਆ ਅਤੇ ਇਸ 'ਚ ਹਨ੍ਹੇਰੇ 'ਚ ਵੀ ਦੇਖਣ 'ਚ ਸਮਰੱਥ (ਨਾਈਟ ਵਿਜਨ) ਚਸ਼ਮਿਆਂ ਦਾ ਇਸਤੇਮਾਲ ਕੀਤਾ ਗਿਆ। ਦਿੱਲੀ ਦੇ ਆਰ ਐਂਡ ਆਰ ਹਸਪਤਾਲ ਪਹੁੰਚਣ 'ਤੇ ਹਸਪਤਾਲ 'ਚ ਮੈਡੀਕਲ ਕਰਮੀਆਂ ਦੀ ਇਕ ਸਮਰਪਿਤ ਟੀਮ ਨੇ ਜਵਾਨ ਦੀ ਸਫ਼ਲ ਸਰਜਰੀ ਕੀਤੀ ਅਤੇ ਜਵਾਨ ਹੁਣ ਸਿਹਤਮੰਦ ਹੋ ਰਿਹਾ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

DIsha

Content Editor

Related News