ਦਿੱਲੀ ’ਚ ਨਹੀਂ ਚੱਲਣਗੀਆਂ ਡੀਜ਼ਲ ਕਾਰਾਂ, ਫੜੇ ਜਾਣ ’ਤੇ ਲੱਗੇਗਾ ਮੋਟਾ ਜੁਰਮਾਨਾ
Monday, Nov 07, 2022 - 10:12 AM (IST)
ਨਵੀਂ ਦਿੱਲੀ- ਜੇਕਰ ਤੁਸੀਂ ਦਿੱਲੀ ’ਚ ਹੋ ਜਾਂ ਰਹਿੰਦੇ ਹੋ ਅਤੇ ਜੇਕਰ ਤੁਹਾਡੇ ਕੋਲ BS3 (ਭਾਰਤ ਸਟੈਂਡਰਡ) ਅਤੇ BS4 ਡੀਜ਼ਲ ਕਾਰ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਦਰਅਸਲ ਦਿੱਲੀ 'ਚ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ 5 ਨਵੰਬਰ ਤੋਂ ਇਨ੍ਹਾਂ ਕਾਰਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਜਦੋਂ ਤੱਕ ਦਿੱਲੀ 'ਚ ਪ੍ਰਦੂਸ਼ਣ ਘੱਟ ਨਹੀਂ ਹੁੰਦਾ, ਉਦੋਂ ਤੱਕ ਦਿੱਲੀ 'ਚ ਇਨ੍ਹਾਂ ਕਾਰਾਂ ਨੂੰ ਚਲਾਉਣ 'ਤੇ ਪਾਬੰਦੀ ਰਹੇਗੀ।
ਇਹ ਵੀ ਪੜ੍ਹੋ- ‘ਧੀਆਂ ਬਚਾਓ’: ਕੁੜੀ ਹੋਣ ’ਤੇ ਇਸ ਹਸਪਤਾਲ ’ਚ ਨਹੀਂ ਲੱਗਦੇ ਪੈਸੇ, ਮਸੀਹਾ ਬਣਿਆ ਇਹ ਡਾਕਟਰ
ਪ੍ਰਦੂਸ਼ਣ ਦੀ ਵਿਗੜਦੀ ਸਥਿਤੀ ਕਾਰਨ ਲਾਈ ਗਈ ਪਾਬੰਦੀ
ਦਿੱਲੀ ਵਿਚ ਪ੍ਰਦੂਸ਼ਣ ਦੀ ਵਿਗੜਦੀ ਸਥਿਤੀ ਨੂੰ ਵੇਖਦੇ ਹੋਏ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ ਡੀਜ਼ਲ ਵਾਹਨਾਂ 'ਤੇ ਪਾਬੰਦੀ ਲਗਾਉਣ ਦੀ ਸਿਫ਼ਾਰਸ਼ ਕੀਤੀ ਸੀ, ਜੋ ਦਿੱਲੀ ਸਰਕਾਰ ਵੱਲੋਂ ਪਿਛਲੇ ਸ਼ੁੱਕਰਵਾਰ ਨੂੰ ਨੋਟੀਫਾਈ ਕੀਤਾ ਗਿਆ ਸੀ ਅਤੇ ਸ਼ਨੀਵਾਰ (5 ਨਵੰਬਰ) ਤੋਂ ਲਾਗੂ ਕੀਤਾ ਗਿਆ ਸੀ। ਇਸ ਮੁਤਾਬਕ ਹਵਾ ਪ੍ਰਦੂਸ਼ਣ ਦਾ ਪੱਧਰ 450 AQI ਤੋਂ ਵੱਧ ਰਹਿਣ ਤੱਕ BS4 ਇੰਜਣ ਵਾਲੀਆਂ ਡੀਜ਼ਲ ਕਾਰਾਂ ਅਤੇ ਹੋਰ ਭਾਰੀ ਵਾਹਨਾਂ ’ਤੇ ਦਿੱਲੀ-NCR ’ਚ ਪਾਬੰਦੀ ਰਹੇਗੀ।
ਲੱਗੇਗਾ ਮੋਟਾ ਜੁਰਮਾਨਾ
ਪਾਬੰਦੀ ਦੇ ਬਾਵਜੂਦ ਗੱਡੀ ਚਲਾਉਣ 'ਤੇ 20,000 ਰੁਪਏ ਦਾ ਜੁਰਮਾਨਾ ਲੱਗੇਗਾ। ਪਾਬੰਦੀ ਕਾਰਨ ਦਿੱਲੀ ਵਿਚ ਰਜਿਸਟਰਡ ਕਰੀਬ ਤਿੰਨ ਲੱਖ ਡੀਜ਼ਲ ਪ੍ਰਾਈਵੇਟ ਕਾਰਾਂ ਅਗਲੇ ਹੁਕਮਾਂ ਤੱਕ ਨਹੀਂ ਚੱਲ ਸਕਣਗੀਆਂ। ਇਨ੍ਹਾਂ ਤੋਂ ਇਲਾਵਾ ਨੇੜੇ-ਤੇੜੇ ਦੇ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ’ਚ ਅਜਿਹੀਆਂ ਕਾਰਾਂ ਆਉਂਦੀਆਂ ਹਨ। ਪਾਬੰਦੀ ਦੇ ਬਾਵਜੂਦ ਜੇਕਰ ਤੁਸੀਂ ਕਾਰ ਲੈ ਕੇ ਨਿਕਲੇ ਤਾਂ ਦਿੱਲੀ ਟ੍ਰੈਫਿਕ ਪੁਲਿਸ ਨਿਕਾਸੀ ਨਿਯਮਾਂ ਦੀ ਉਲੰਘਣਾ ਕਰਨ 'ਤੇ 20,000 ਰੁਪਏ ਤੱਕ ਦਾ ਜੁਰਮਾਨਾ ਲਗਾ ਸਕਦੀ ਹੈ।
ਇਹ ਵੀ ਪੜ੍ਹੋ- ਹਰਿਆਣਾ ਦੀ ਆਦਮਪੁਰ ਸੀਟ ’ਤੇ ਭਾਜਪਾ ਦੀ ਜਿੱਤ, ਭਵਿਆ ਬਿਸ਼ਨੋਈ ਜਿੱਤੇ
ਦਿੱਲੀ ਸਰਕਾਰ ਨੇ ਜਾਰੀ ਕੀਤਾ ਇਹ ਸਰਕੂਲਰ
- ਸਾਰੇ ਪ੍ਰਾਇਮਰੀ ਸਕੂਲ (ਨਰਸਰੀ ਤੋਂ 5ਵੀਂ ਤੱਕ) ਅਗਲੇ ਹੁਕਮਾਂ ਤੱਕ ਬੰਦ
- 5ਵੀਂ ਤੋਂ ਉਪਰ ਦੀਆਂ ਜਮਾਤਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ, ਪਰ ਆਊਟਡੋਰ ਗਤੀਵਿਧੀਆਂ 'ਤੇ ਪਾਬੰਦੀ ਰਹੇਗੀ
- ਨੋਇਡਾ ਵਿਚ 8ਵੀਂ ਜਮਾਤ ਤੱਕ ਦੇ ਸਕੂਲ 9 ਨਵੰਬਰ ਤੱਕ ਬੰਦ ਰਹਿਣਗੇ
- ਦਿੱਲੀ ਸਰਕਾਰ ਦੇ ਦਫਤਰ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ, ਬਾਕੀ 50 ਫੀਸਦੀ ਕਰਮਚਾਰੀ ਘਰ ਤੋਂ ਕੰਮ ਕਰਨਗੇ
- 500 ਨਵੀਆਂ ਈਕੋ ਬੱਸਾਂ ਚੱਲਣਗੀਆਂ
- ਹਾਟ ਸਪਾਟਸ ਲਈ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇਗੀ
- ਉਦਯੋਗਿਕ ਪ੍ਰਦੂਸ਼ਣ ਦੀ ਨਿਗਰਾਨੀ ਲਈ 33 ਟੀਮਾਂ ਦਾ ਗਠਨ
- ਹਾਈਵੇਅ, ਫਲਾਈਓਵਰ ਅਤੇ ਸੜਕਾਂ, ਦਿੱਲੀ ਜਲ ਬੋਰਡ ਦੀ ਪਾਈਪਲਾਈਨ ਅਤੇ ਪਾਵਰ ਟਰਾਂਸਮਿਸ਼ਨ ਦੇ ਕੰਮ 'ਤੇ ਵੀ ਪਾਬੰਦੀ।
ਇਹ ਵੀ ਪੜ੍ਹੋ- ਦਿੱਲੀ ਦੀ ਹਵਾ ਪ੍ਰਦੂਸ਼ਣ ‘ਬੇਹੱਦ ਖਰਾਬ’, ਹਰ 5 ’ਚੋਂ 4 ਪਰਿਵਾਰ ਹੋ ਰਹੇ ਬੀਮਾਰ