ਤਿਰੂਪਤੀ ਮੰਦਰ ਟਰੱਸਟ ਨੂੰ ਚੇਨਈ ਦੇ ਇਕ ਸ਼ਰਧਾਲੂ ਨੇ ਦਾਨ ਕੀਤੇ 1 ਕਰੋੜ ਰੁਪਏ

Saturday, Feb 01, 2025 - 07:37 PM (IST)

ਤਿਰੂਪਤੀ ਮੰਦਰ ਟਰੱਸਟ ਨੂੰ ਚੇਨਈ ਦੇ ਇਕ ਸ਼ਰਧਾਲੂ ਨੇ ਦਾਨ ਕੀਤੇ 1 ਕਰੋੜ ਰੁਪਏ

ਤਿਰੂਪਤੀ (ਏਜੰਸੀ)- ਚੇਨਈ ਦੇ ਇਕ ਸ਼ਰਧਾਲੂ ਨੇ ਸ਼ੁੱਕਰਵਾਰ ਨੂੰ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ.) ਐੱਸ. ਵੀ. ਅੰਨਪ੍ਰਸਾਦਮ ਟਰੱਸਟ ਨੂੰ 1 ਕਰੋੜ ਰੁਪਏ ਦਾਨ ਕੀਤੇ। ਦੁਨੀਆ ਭਰ ਤੋਂ ਪ੍ਰਾਪਤ ਦਾਨ ਨਾਲ ਸੰਚਾਲਿਤ ਇਹ ਟਰੱਸਟ ਰਾਸ਼ਟਰੀਕ੍ਰਿਤ ਬੈਂਕਾਂ ਵਿਚ ਪੈਸੇ ਜਮ੍ਹਾ ਕਰਦਾ ਹੈ ਅਤੇ ਇਸ ਤੋਂ ਪ੍ਰਾਪਤ ਵਿਆਜ ਨਾਲ ਸ਼ਰਧਾਲੂਆਂ ਨੂੰ ਭੋਜਨ ਮੁਹੱਈਆ ਕਰਵਾਉਂਦਾ ਹੈ।

ਸਾਬਕਾ ਮੁੱਖ ਮੰਤਰੀ ਐੱਨ. ਟੀ. ਰਾਮਾ ਰਾਓ ਨੇ 1985 ਵਿਚ ਰੋਜ਼ਾਨਾ 2,000 ਸ਼ਰਧਾਲੂਆਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਲਈ ਇਹ ਯੋਜਨਾ ਸ਼ੁਰੂ ਕੀਤੀ ਸੀ। ਹਾਲਾਂਕਿ, 1994 ਵਿਚ ਇਸ ਯੋਜਨਾ ਲਈ ਸ਼੍ਰੀ ਵੈਂਕਟੇਸ਼ਵਰ ਨਿਤਿਆ ਅੰਨਦਾਨਮ ਟਰੱਸਟ ਨਾਂ ਦਾ ਇਕ ਆਜ਼ਾਦ ਟਰੱਸਟ ਬਣਾਇਆ ਗਿਆ ਸੀ। ਸਾਲ 2014 ਵਿਚ ਇਸ ਨੂੰ ਸ਼੍ਰੀ ਵੈਂਕਟੇਸ਼ਵਰ ਅੰਨਪ੍ਰਸਾਦਮ ਟਰੱਸਟ ਵਿਚ ਬਦਲ ਦਿੱਤਾ ਗਿਆ।


author

cherry

Content Editor

Related News