ਅੰਮ੍ਰਿਤਸਰ ਪੁਲਸ ਨੇ 1.50 ਕਰੋੜ ਦੇ ਲੋਕਾਂ ਨੂੰ ਸੌਂਪੇ ਮੋਬਾਇਲ ਫੋਨ
Friday, Mar 13, 2026 - 02:19 PM (IST)
ਅੰਮ੍ਰਿਤਸਰ (ਰਮਨ)- ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਲੋਕਾਂ ਦੀ ਸਹੂਲਤ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਅੱਜ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਐਸਐਸਪੀ ਸੁਹੇਲ ਮੀਰ ਖਾਨ ਵੱਲੋਂ ਕਰੀਬ 300 ਗੁੰਮਸ਼ੁਦਾ ਅਤੇ ਚੋਰੀ ਹੋਏ ਮੋਬਾਈਲ ਫੋਨ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਸੌਂਪੇ ਗਏ। ਇਸ ਮੌਕੇ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਮੋਬਾਈਲ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਪੁਲਿਸ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ- ਪੰਜਾਬ: ਪੁਲਸ ਮੁਕਾਬਲੇ 'ਚ ਮਾਰੇ ਗਏ ਰਣਜੀਤ ਸਿੰਘ ਦੀ ਸਾਹਮਣੇ ਆਈ ਪੋਸਟਮਾਰਟਮ ਰਿਪੋਰਟ, ਹੋਏ ਵੱਡੇ ਖੁਲਾਸੇ
ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਸੁਹੇਲ ਮੀਰ ਖਾਨ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਇਹ ਦੂਜੀ ਵਾਰ ਮੋਬਾਈਲ ਵੰਡ ਸਮਾਰੋਹ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਵੀ ਕਰੀਬ 300 ਮੋਬਾਈਲ ਫੋਨ ਲੋਕਾਂ ਨੂੰ ਵਾਪਸ ਕੀਤੇ ਗਏ ਸਨ। ਹੁਣ ਮਾਰਚ ਮਹੀਨੇ ਵਿੱਚ ਦੁਬਾਰਾ ਇਹ ਮੁਹਿੰਮ ਚਲਾਈ ਗਈ ਹੈ ਅਤੇ ਫਿਰ 300 ਦੇ ਕਰੀਬ ਮੋਬਾਈਲ ਫੋਨ ਉਨ੍ਹਾਂ ਦੇ ਮਾਲਕਾਂ ਤੱਕ ਪਹੁੰਚਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਮੋਬਾਈਲਾਂ ਦੀ ਕੁੱਲ ਮਾਰਕੀਟ ਕੀਮਤ ਲਗਭਗ ਡੇਢ ਕਰੋੜ ਰੁਪਏ ਦੇ ਕਰੀਬ ਹੈ।
ਇਹ ਵੀ ਪੜ੍ਹੋ- ਹਰਸਿਮਰਤ ਬਾਦਲ ਨੇ CM ਮਾਨ ਖ਼ਿਲਾਫ਼ ਮਹਿਲਾ ਕਮਿਸ਼ਨ ਕੋਲ ਕੀਤੀ ਸ਼ਿਕਾਇਤ
ਐਸਐਸਪੀ ਨੇ ਦੱਸਿਆ ਕਿ ਪੁਲਸ ਦੀ ਸਾਈਬਰ ਸੈੱਲ, ਸੀ.ਆਰ. ਹੈਲਪ ਡੈਸਕ ਅਤੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਨੇ ਟੈਕਨੀਕਲ ਤਰੀਕੇ ਨਾਲ ਮੋਬਾਈਲ ਫੋਨਾਂ ਨੂੰ ਟ੍ਰੇਸ ਕਰਕੇ ਰਿਕਵਰ ਕੀਤਾ ਹੈ। ਕਈ ਵਾਰ ਇਹ ਮੋਬਾਈਲ ਦੂਜੇ ਜ਼ਿਲ੍ਹਿਆਂ ਜਾਂ ਰਾਜਾਂ ਵਿੱਚ ਵੀ ਪਹੁੰਚ ਜਾਂਦੇ ਹਨ, ਜਿਨ੍ਹਾਂ ਨੂੰ ਲੱਭਣਾ ਕਾਫੀ ਮੁਸ਼ਕਲ ਹੁੰਦਾ ਹੈ, ਪਰ ਪੁਲਸ ਦੀ ਡੈਡੀਕੇਟਡ ਅਤੇ ਪੈਸ਼ਨੇਟ ਟੀਮ ਨੇ ਮਿਹਨਤ ਕਰਕੇ ਇਹ ਸੰਭਵ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕਈ ਲੋਕਾਂ ਨੂੰ ਇਹ ਧਾਰਣਾ ਹੁੰਦੀ ਹੈ ਕਿ ਮੋਬਾਈਲ ਗੁੰਮ ਹੋਣ ਤੋਂ ਬਾਅਦ ਉਹ ਵਾਪਸ ਨਹੀਂ ਮਿਲ ਸਕਦਾ, ਪਰ ਅੱਜ ਦਾ ਇਹ ਸਮਾਰੋਹ ਉਸ ਗੱਲ ਦਾ ਸਪਸ਼ਟ ਸਬੂਤ ਹੈ ਕਿ ਜੇ ਪੁਲਸ ਕੋਲ ਸਹੀ ਤਰੀਕੇ ਨਾਲ ਸ਼ਿਕਾਇਤ ਦਰਜ ਕਰਵਾਈ ਜਾਵੇ ਤਾਂ ਮੋਬਾਈਲ ਲੱਭਣਾ ਸੰਭਵ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮੋਬਾਈਲ ਨਾਲ ਕਈ ਵਾਰੀ ਉਨ੍ਹਾਂ ਦਾ ਕਾਰੋਬਾਰ ਅਤੇ ਜ਼ਰੂਰੀ ਡਾਟਾ ਵੀ ਜੁੜਿਆ ਹੁੰਦਾ ਹੈ, ਇਸ ਲਈ ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਹੈ।
ਇਹ ਵੀ ਪੜ੍ਹੋ- ਪੰਜਾਬ: ਪਿੰਡ ਵਾਲਿਆਂ ਨੇ ਫੜ੍ਹ ਲਏ ਲੁਟੇਰੇ, ਪਹਿਲਾਂ ਕੀਤੀ ਛਿੱਤਰ ਪ੍ਰੇਡ, ਫਿਰ ਟਰੈਕਟਰ ਪਿੱਛੇ ਬੰਨ੍ਹ...
ਐਸਐਸਪੀ ਸੁਹੇਲ ਮੀਰ ਖਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਦਾ ਮੋਬਾਈਲ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਕਮਿਊਨਿਟੀ ਪੁਲਿਸਿੰਗ ਦੇ ਤਹਿਤ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਹਮੇਸ਼ਾ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੀਆਂ ਮੁਹਿੰਮਾਂ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਪੈ ਗਏ ਗੜ੍ਹੇ, ਫਿਰ ਬਦਲਿਆ ਮੌਸਮ ਦਾ ਮਿਜਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
