ਸ਼ਰਧਾਲੂ ਨੇ ਤਿਰੂਮਲਾ ਤਿਰੂਪਤੀ ਦੇਵਸਥਾਨਮ ਨੂੰ ਦਾਨ ਕੀਤੇ 6 ਕਰੋੜ ਰੁਪਏ
Monday, Jan 20, 2025 - 06:37 PM (IST)

ਤਿਰੂਪਤੀ (ਏਜੰਸੀ)- ਚੇਨਈ ਦੇ ਇਕ ਸ਼ਰਧਾਲੂ ਨੇ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ.) ਨੂੰ 6 ਕਰੋੜ ਰੁਪਏ ਦਾਨ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂ ਵਰਧਮਾਨ ਜੈਨ ਨੇ ਸ਼੍ਰੀ ਵੈਂਕਟੇਸ਼ਵਰ ਭਗਤੀ ਚੈਨਲ (SVBC) ਨੂੰ 5 ਕਰੋੜ ਰੁਪਏ ਅਤੇ ਸ਼੍ਰੀ ਵੈਂਕਟੇਸ਼ਵਰ ਗਊ ਸੁਰੱਖਿਆ ਟਰੱਸਟ ਨੂੰ 1 ਕਰੋੜ ਰੁਪਏ ਦਾਨ ਕੀਤੇ।
ਐਤਵਾਰ ਰਾਤ ਟੀ. ਟੀ. ਡੀ. ਵੱਲੋਂ ਜਾਰੀ ਇਕ ਪ੍ਰੈੱਸ ਰਿਲੀਜ਼ ਮੁਤਾਬਕ ਸ਼ਰਧਾਲੂ ਵਰਧਮਾਨ ਜੈਨ ਨੇ ਮੰਦਿਰ ਦੇ ਰੰਗਨਾਯਕੁਲਾ ਮੰਡਪਮ ਵਿਖੇ SVBC ਲਈ 5 ਕਰੋੜ ਰੁਪਏ ਤੇ ਗਊ ਸੁਰੱਖਿਆ ਟਰੱਸਟ ਲਈ 1 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਸੌਂਪੇ। SVBC ਉਕਤ ਮੰਦਰ ਦਾ ਇਕ ਟੀ. ਵੀ. ਚੈਨਲ ਹੈ ਜੋ ਕਈ ਭਗਤੀ ਪ੍ਰੋਗਰਾਮਾਂ ਦਾ ਪ੍ਰਸਾਰਣ ਕਰ ਕੇ ਹਿੰਦੂ ਧਰਮ ਦਾ ਪ੍ਰਚਾਰ ਕਰਦਾ ਹੈ। SVBC ਗਊ ਸੁਰੱਖਿਆ ਟਰੱਸਟ ਗਊਆਂ ਦੀ ਰੱਖਿਆ ਤੇ ਇਸ ਦੇ ਅਧਿਆਤਮਿਕ ਮਹੱਤਵ ’ਤੇ ਜ਼ੋਰ ਦੇਣ ਦਾ ਕੰਮ ਕਰਦਾ ਹੈ।