PM ਮੋਦੀ ਨੇ ਰਾਜਸਥਾਨ ਨੂੰ ਦਿੱਤੀ 16,686 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ; HPV ਟੀਕਾਕਰਨ ਮੁਹਿੰਮ ਕੀਤੀ ਸ਼ੁਰੂ
Saturday, Feb 28, 2026 - 12:48 PM (IST)
ਅਜਮੇਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਜਸਥਾਨ ਦੇ ਅਜਮੇਰ 'ਚ ਕੇਂਦਰ ਅਤੇ ਰਾਜ ਸਰਕਾਰ ਦੀਆਂ ਲਗਭਗ 16,686 ਕਰੋੜ ਰੁਪਏ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ 9 ਤੋਂ 14 ਸਾਲ ਦੀਆਂ ਕੁੜੀਆਂ ਨੂੰ ਐੱਚ.ਪੀ.ਵੀ. (HPV) ਟੀਕੇ ਦੀ ਖੁਰਾਕ ਦੇ ਕੇ ਐੱਚ.ਪੀ.ਵੀ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ।
ਪ੍ਰਧਾਨ ਮੰਤਰੀ ਨੇ ਸ਼ਹਿਰੀ ਵਿਕਾਸ, ਪੀਣ ਵਾਲੇ ਪਾਣੀ ਦੀ ਸਪਲਾਈ, ਸੜਕ, ਰੇਲਵੇ, ਸਿੰਚਾਈ, ਊਰਜਾ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਸਮੇਤ ਕੁੱਲ 43 ਪ੍ਰਮੁੱਖ ਪ੍ਰੋਜੈਕਟਾਂ ਦਾ ਲੋਕ ਅਰਪਣ ਕੀਤਾ। ਇਨ੍ਹਾਂ 'ਚੋਂ ਲਗਭਗ 8,554 ਕਰੋੜ ਰੁਪਏ ਦੇ 34 ਪ੍ਰੋਜੈਕਟ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਹਨ। ਲਗਭਗ 8,132 ਕਰੋੜ ਰੁਪਏ ਦੇ 9 ਪ੍ਰੋਜੈਕਟ ਰਾਸ਼ਟਰੀ ਰਾਜਮਾਰਗ ਅਤੇ ਊਰਜਾ ਖੇਤਰ ਨਾਲ ਜੁੜੇ ਹੋਏ ਹਨ।
ਸੜਕੀ ਅਤੇ ਆਵਾਜਾਈ ਬੁਨਿਆਦੀ ਢਾਂਚਾ
ਪ੍ਰਧਾਨ ਮੰਤਰੀ ਨੇ 4,516 ਕਰੋੜ ਰੁਪਏ ਤੋਂ ਵੱਧ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ 'ਚ ਬਾਂਦੀਕੁਈ ਤੋਂ ਜੈਪੁਰ ਤੱਕ ਚਾਰ ਲੇਨ ਦਾ ਗ੍ਰੀਨਫੀਲਡ ਐਕਸਪ੍ਰੈਸਵੇਅ ਅਤੇ ਦਿੱਲੀ-ਵਡੋਦਰਾ ਐਕਸਪ੍ਰੈਸਵੇਅ ਦੇ ਅਹਿਮ ਹਿੱਸੇ ਸ਼ਾਮਲ ਹਨ। ਇਸ ਤੋਂ ਇਲਾਵਾ, ਜੈਪੁਰ 'ਚ ਸਾਂਗਾਨੇਰ ਫਲਾਈਓਵਰ ਤੋਂ ਮਾਲਪੁਰਾ ਗੇਟ ਤੱਕ ਅਤੇ ਜੋਧਪੁਰ ਸ਼ਹਿਰ 'ਚ ਮਹਾਮੰਦਰ ਤੋਂ ਅਖਲਿਆ ਚੌਰਾਹੇ ਤੱਕ ਐਲੀਵੇਟਿਡ ਰੋਡ ਦੇ ਨਿਰਮਾਣ ਦੀ ਨੀਂਹ ਵੀ ਰੱਖੀ ਗਈ।
ਪੀਣ ਵਾਲਾ ਪਾਣੀ ਅਤੇ ਊਰਜਾ ਖੇਤਰ ਸੁਰੱਖਿਅਤ
ਪੀਣ ਵਾਲੇ ਪਾਣੀ ਦੇ ਸੰਕਲਪ ਨੂੰ ਪੂਰਾ ਕਰਦਿਆਂ, ਪ੍ਰਧਾਨ ਮੰਤਰੀ ਨੇ ਨੋਨੇਰਾ (1,021 ਕਰੋੜ ਰੁਪਏ) ਅਤੇ ਪਰਵਨ ਅਕਾਵਦ (2,247 ਕਰੋੜ ਰੁਪਏ) ਪੀਣ ਵਾਲੇ ਪਾਣੀ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਊਰਜਾ ਦੇ ਖੇਤਰ 'ਚ, 3,616 ਕਰੋੜ ਰੁਪਏ ਦੀ ਪਾਰੇਸ਼ਣ ਪ੍ਰਣਾਲੀ (Transmission System) ਅਤੇ ਕਈ ਗ੍ਰਿਡ ਸਬ-ਸਟੇਸ਼ਨਾਂ ਦਾ ਉਦਘਾਟਨ ਕੀਤਾ ਗਿਆ ਤਾਂ ਜੋ ਨਵਿਆਉਣਯੋਗ ਊਰਜਾ ਦੀ ਸਪਲਾਈ ਨੂੰ ਸੁਚਾਰੂ ਬਣਾਇਆ ਜਾ ਸਕੇ। ਉਦਯੋਗਿਕ ਵਿਕਾਸ ਨੂੰ ਹੁਲਾਰਾ ਰਾਜਸਥਾਨ ਦੇ ਪੱਛਮੀ ਹਿੱਸੇ ਵਿੱਚ ਉਦਯੋਗਿਕ ਨਿਵੇਸ਼ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਜੋਧਪੁਰ ਪਾਲੀ ਮਾਰਵਾੜ ਉਦਯੋਗਿਕ ਖੇਤਰ (JPMIA) 'ਚ ਬੁਨਿਆਦੀ ਢਾਂਚੇ ਅਤੇ ਪਾਣੀ ਦੀ ਸਪਲਾਈ ਨਾਲ ਸਬੰਧਤ ਕੰਮਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
