ਅੱਜ ਬਣ ਰਿਹੈ 6 ਗ੍ਰਹਿਆਂ ਦਾ ਦੁਰਲੱਭ ਯੋਗ, ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ
Saturday, Feb 28, 2026 - 03:58 PM (IST)
ਵੈੱਬ ਡੈਸਕ- ਖਗੋਲ ਵਿਗਿਆਨ ਦੀ ਦੁਨੀਆ 'ਚ ਸ਼ਨੀਵਾਰ ਦੀ ਸ਼ਾਮ ਇਕ ਬਹੁਤ ਹੀ ਦੁਰਲੱਭ ਅਤੇ ਅਦਭੁਤ ਘਟਨਾ ਵਾਪਰਨ ਜਾ ਰਹੀ ਹੈ। ਸੂਰਜ ਡੁੱਬਣ ਤੋਂ ਬਾਅਦ ਅਸਮਾਨ 'ਚ 6 ਗ੍ਰਹਿ ਇਕ ਲਾਈਨ 'ਚ ਦਿਖਾਈ ਦੇਣਗੇ। ਵਿਗਿਆਨ ਦੀ ਭਾਸ਼ਾ 'ਚ ਇਸ ਨੂੰ 'ਪਲੈਨੇਟਰੀ ਪਰੇਡ' ਦਾ ਨਾਮ ਦਿੱਤਾ ਗਿਆ ਹੈ। ਇਸ ਦੁਰਲੱਭ ਨਜ਼ਾਰੇ 'ਚ ਬ੍ਰਹਿਸਪਤੀ, ਸ਼ੁੱਕਰ, ਬੁੱਧ, ਸ਼ਨੀ, ਯੂਰੇਨਸ ਅਤੇ ਨੇਪਚਿਊਨ ਗ੍ਰਹਿ ਸ਼ਾਮਲ ਰਹਿਣਗੇ।
ਕਦੋਂ ਅਤੇ ਕਿੱਥੇ ਦੇਖਿਆ ਜਾ ਸਕੇਗਾ ਇਹ ਨਜ਼ਾਰਾ?
ਇਹ ਖਗੋਲੀ ਘਟਨਾ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਦੇਖੀ ਜਾ ਸਕਦੀ ਹੈ। ਮਾਹਰਾਂ ਅਨੁਸਾਰ, ਸੂਰਜ ਡੁੱਬਣ ਦੇ ਲਗਭਗ ਅੱਧੇ ਘੰਟੇ ਬਾਅਦ ਇਹ ਨਜ਼ਾਰਾ ਸਾਫ਼ ਦਿਖਾਈ ਦੇਵੇਗਾ। ਹਾਲਾਂਕਿ ਅਸਲੀਅਤ 'ਚ ਗ੍ਰਹਿ ਇਕ ਸਿੱਧੀ ਲਾਈਨ 'ਚ ਨਹੀਂ ਹੁੰਦੇ, ਪਰ ਧਰਤੀ ਤੋਂ ਦੇਖਣ 'ਤੇ ਇਹ ਇਕ ਲਾਈਨ 'ਚ ਪ੍ਰਤੀਤ ਹੁੰਦੇ ਹਨ।
ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ
ਬ੍ਰਿਸ਼ਭ ਰਾਸ਼ੀ
ਇਸ ਰਾਸ਼ੀ ਵਾਲਿਆਂ ਨੂੰ ਅਚਾਨਕ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ ਅਤੇ ਕਰੀਅਰ ਨਾਲ ਜੁੜੀਆਂ ਮੁਸ਼ਕਲਾਂ ਦਾ ਹੱਲ ਨਿਕਲੇਗਾ। ਸਿਹਤ ਪੱਖੋਂ ਵੀ ਸਮਾਂ ਚੰਗਾ ਰਹੇਗਾ।
ਬ੍ਰਿਸ਼ਚਕ ਰਾਸ਼ੀ
ਇਨ੍ਹਾਂ ਲੋਕਾਂ 'ਚ ਮਾਨਸਿਕ ਮਜ਼ਬੂਤੀ ਦੇਖਣ ਨੂੰ ਮਿਲੇਗੀ। ਰੁਜ਼ਗਾਰ ਦੀ ਭਾਲ ਕਰ ਰਹੇ ਲੋਕਾਂ ਦੇ ਸੁਪਨੇ ਪੂਰੇ ਹੋ ਸਕਦੇ ਹਨ ਅਤੇ ਉੱਚ ਸਿੱਖਿਆ ਲਈ ਵਿਦੇਸ਼ ਜਾਣ ਦੇ ਮੌਕੇ ਵੀ ਮਿਲ ਸਕਦੇ ਹਨ। ਸਮਾਜ ਦੇ ਦਿੱਗਜ ਲੋਕਾਂ ਨਾਲ ਜਾਣ-ਪਛਾਣ ਹੋ ਸਕਦੀ ਹੈ।
ਕੁੰਭ ਰਾਸ਼ੀ
ਤੁਹਾਡੀ ਸ਼ਖਸੀਅਤ 'ਚ ਨਿਖਾਰ ਆਵੇਗਾ ਅਤੇ ਨਿਵੇਸ਼ ਕੀਤੇ ਪੈਸੇ ਤੋਂ ਲਾਭ ਹੋਣ ਦੀ ਸੰਭਾਵਨਾ ਹੈ। ਕਾਰੋਬਾਰੀਆਂ ਨੂੰ ਕੋਈ ਵੱਡੀ ਅਤੇ ਚੰਗੀ ਡੀਲ ਮਿਲ ਸਕਦੀ ਹੈ। ਪਰਿਵਾਰਕ ਜੀਵਨ 'ਚ ਸੁਖ-ਸ਼ਾਂਤੀ ਰਹੇਗੀ ਅਤੇ ਕੁਝ ਲੋਕਾਂ ਦੀ ਤਰੱਕੀ ਜਾਂ ਆਮਦਨ 'ਚ ਵਾਧਾ ਹੋ ਸਕਦਾ ਹੈ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
