ਰੋਟੀ ਖਾਂਦੇ ਨਿਗਲ ਲਿਆ ''ਦੰਦ'', ਡਾਕਟਰਾਂ ਦੇ ਫੁੱਲੇ ਸਾਹ, ਬਿਨਾਂ ਸਰਜਰੀ ਮਰੀਜ਼ ਦੀ ਇੰਝ ਬਚਾਈ ਜਾਨ

Friday, Apr 03, 2026 - 05:33 PM (IST)

ਰੋਟੀ ਖਾਂਦੇ ਨਿਗਲ ਲਿਆ ''ਦੰਦ'', ਡਾਕਟਰਾਂ ਦੇ ਫੁੱਲੇ ਸਾਹ, ਬਿਨਾਂ ਸਰਜਰੀ ਮਰੀਜ਼ ਦੀ ਇੰਝ ਬਚਾਈ ਜਾਨ

ਨਵੀਂ ਦਿੱਲੀ- ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰਾਂ ਨੇ ਲੇਜ਼ਰ ਕਟਰ ਦੀ ਮਦਦ ਨਾਲ ਇਕ ਉੱਨਤ ਐਂਡੋਸਕੋਪਿਕ ਪ੍ਰਕਿਰਿਆ ਦੀ ਵਰਤੋਂ ਕਰਦੇ ਹੋਏ ਇਕ ਵਿਅਕਤੀ ਦੀ ਭੋਜਨ ਨਲੀ 'ਚ ਫਸੇ ਹੋਏ ਨਕਲੀ ਦੰਦ ਨੂੰ ਸਫ਼ਲਤਾਪੂਰਵਕ ਕੱਢ ਦਿੱਤਾ ਹੈ, ਜਿਸ ਕਾਰਨ ਮਰੀਜ਼ ਨੂੰ ਇਕ ਵੱਡੀ ਸਰਜਰੀ ਤੋਂ ਬਚਣ 'ਚ ਮਦਦ ਮਿਲੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ। ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਜਦੋਂ ਹਸਪਤਾਲ ਲਿਆਂਦਾ ਗਿਆ ਸੀ, ਉਦੋਂ ਉਸ ਨੂੰ ਸਾਹ ਲੈਣ 'ਚ ਤਕਲੀਫ਼, ਗਲੇ 'ਚ ਦਰਦ ਅਤੇ ਨਿਗਲਣ 'ਚ ਕਠਿਨਾਈ ਦੀ ਸਮੱਸਿਆ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਗਲਤੀ ਨਾਲ ਆਪਣਾ ਨਕਲੀ ਦੰਦ ਨਿਗਲ ਲਿਆ ਸੀ, ਜੋ ਖਾਣੇ ਦੀ ਨਲੀ ਅਤੇ ਸਾਹ ਨਲੀ ਦੇ ਮਿਲਣ ਵਾਲੀ ਜਗ੍ਹਾ ਦੇ ਠੀਕ ਹੇਠਾਂ ਉੱਪਰੀ 'ਇਸੋਫੈਗਸ' (ਗ੍ਰਾਸਨਲੀ) 'ਚ ਫਸ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਛਾਤੀ 'ਚ ਵੀ ਕਾਫ਼ੀ ਤਕਲੀਫ਼ ਹੋ ਰਹੀ ਸੀ।

ਇਮੇਜਿੰਗ ਅਧਿਐਨਾਂ ਤੋਂ ਪੁਸ਼ਟੀ ਹੋਈ ਕਿ ਨਕਲੀ ਦੰਦ ਭੋਜਨ ਨਲੀ ਦੇ ਇਕ ਨਾਜ਼ੁਕ ਬਿੰਦੂ 'ਤੇ ਮਜ਼ਬੂਤੀ ਨਾਲ ਫਸਿਆ ਹੋਇਆ ਸੀ, ਜਿੱਥੇ ਇਸ ਨਾਲ ਗ੍ਰਾਸਨਲੀ ਦੀ ਪਰਤ ਦੇ ਫਟਣ ਦਾ ਉੱਚ ਜ਼ੋਖਮ ਸੀ। ਇਸ ਮਾਮਲੇ ਨੂੰ ਬੇਹੱਦ ਚੁਣੌਤੀਪੂਰਨ ਦੱਸਦੇ ਹੋਏ ਇੰਸਟੀਚਿਊਟੀ ਆਫ਼ ਲਿਵਰ, ਗੈਸਟ੍ਰੋਐਂਟਰੋਲੋਜੀ ਐਂਡ ਪੈਨਕ੍ਰੀਟੀਕੋਬਿਲਿਅਰੀ ਸਾਇੰਸਜ਼ (ਆਈਐੱਲਜੀਪੀਐੱਸ) ਦੇ ਚੇਅਰਮੈਨ ਅਨਿਲ ਅਰੋੜਾ ਨੇ ਕਿਹਾ ਕਿ ਇਸ ਮਾਮਲੇ 'ਚ ਰਵਾਇਤੀ ਹਟਾਉਣ ਦੇ ਤਰੀਕਿਆਂ ਨਾਲ ਸੱਟ ਲੱਗਣ ਦਾ ਕਾਫ਼ੀ ਜ਼ੋਖਮ ਸੀ। ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ,''ਸਟੀਕ ਐਂਡੋਸਕੋਪਿਕ ਮਾਰਗਦਰਸ਼ ਦੇ ਅਧੀਨ ਡਾਕਟਰਾਂ ਨੇ ਲੇਜ਼ਰ ਬੀਮ ਦੀ ਵਰਤੋਂ ਕਰ ਕੇ ਗ੍ਰਾਸਨਲੀ ਦੇ ਅੰਦਰ ਫਸੇ ਨਕਲੀ ਦੰਦ ਨੂੰ ਛੋਟੇ-ਛੋਟੇ ਟੁਕੜਿਆਂ 'ਚ ਸਾਵਧਾਨੀਪੂਰਵਕ ਤੋੜ ਦਿੱਤਾ ਤਾਂ ਕਿ ਉਸ ਨੂੰ ਗ੍ਰਾਸਨਲੀ ਦੇ ਅੰਦਰੂਨੀ ਹਿੱਸੇ ਤੋਂ ਵੱਖ ਕੀਤਾ ਜਾ ਸਕੇ।'' ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉੱਪਰੀ ਗ੍ਰਾਸਨਲੀ 'ਚ ਇਕ ਸੁਰੱਖਿਆਤਮਕ ਟਿਊਬ ਪਾਈ ਗਈ ਤਾਂ ਕਿ ਨੇੜੇ-ਤੇੜੇ ਦੇ ਟਿਸ਼ੂਆਂ ਨੂੰ ਟੁੱਟੇ ਹੋਏ ਦੰਦ ਦੇ ਨਕੀਲੇ ਕਿਨਾਰਿਆਂ ਤੋਂ ਬਚਾਇਆ ਜਾ ਸਕੇ ਅਤੇ ਹਰੇਕ ਟੁਕੜੇ ਨੂੰ ਸੁਰੱਖਿਅਤ ਰੂਪ ਨਾਲ ਕੱਢਿਆ ਜਾ ਸਕੇ। ਗੈਸਟ੍ਰੋਐਂਟਰੋਲੋਜੀ ਵਿਭਾਗ ਦੇ ਸਲਾਹਕਾਰ ਸ਼੍ਰੀਹਰੀ ਅਨਿਖਿੰਦੀ ਨੇ ਕਿਹਾ ਕਿ ਲੇਜ਼ਰ-ਮਦਦ ਪ੍ਰਾਪਤ ਤਕਨੀਕ ਨਾਲ ਬਿਨਾਂ ਓਪਨ ਸਰਜਰੀ ਦੇ ਬਾਹਰੀ ਵਸਤੂ ਨੂੰ ਕੱਢਣਾ ਸੰਭਵ ਹੋ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਇਸ ਪ੍ਰਕਿਰਿਆ ਤੋਂ ਬਾਅਦ ਮਰੀਜ਼ ਹੁਣ ਪੂਰੀ ਤਰ੍ਹਾਂ ਠੀਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News