ਹਸੀਨਾ ਦੀ ਸਪੁਰਦਗੀ ਦੇ ਮਾਮਲੇ ’ਤੇ ਕਾਨੂੰਨੀ ਪ੍ਰਕਿਰਿਆ ਜਾਰੀ

Saturday, Apr 18, 2026 - 04:35 AM (IST)

ਹਸੀਨਾ ਦੀ ਸਪੁਰਦਗੀ ਦੇ ਮਾਮਲੇ ’ਤੇ ਕਾਨੂੰਨੀ ਪ੍ਰਕਿਰਿਆ ਜਾਰੀ

ਨਵੀਂ ਦਿੱਲੀ – ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਪੁਰਦਗੀ ਲਈ ਢਾਕਾ ਦੀ ਬੇਨਤੀ ’ਤੇ ਨਿਆਂਇਕ ਅਤੇ ਕਾਨੂੰਨੀ ਪ੍ਰਕਿਰਿਆ ਤਹਿਤ ਵਿਚਾਰ ਕੀਤਾ ਜਾ ਰਿਹਾ ਹੈ।

ਹਸੀਨਾ ਨੇ ਜੁਲਾਈ-ਅਗਸਤ 2024 ਵਿਚ ਬੰਗਲਾਦੇਸ਼ ਵਿਚ ਵੱਡੇ ਪੱਧਰ ’ਤੇ ਹੋਏ ਵਿਰੋਧ-ਪ੍ਰਦਰਸ਼ਨਾਂ ਦੌਰਾਨ ਆਪਣੀ ਸਰਕਾਰ ਦੇ ਪਤਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਭਾਰਤ ਆ ਗਈ ਸੀ। ਉਹ ਉਦੋਂ ਤੋਂ ਭਾਰਤ ਵਿਚ ਰਹਿ ਰਹੀ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਖਲੀਲੁਰ ਰਹਿਮਾਨ ਨੇ ਆਪਣੀ ਹਾਲੀਆ ਦਿੱਲੀ ਯਾਤਰਾ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲਬਾਤ ਵਿਚ ਹਸੀਨਾ ਦੀ ਸਪੁਰਦਗੀ ਦਾ ਮੁੱਦਾ ਉਠਾਇਆ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਵਿਚ ਕਿਹਾ, ‘ਨਿਆਂਇਕ ਅਤੇ ਅੰਦਰੂਨੀ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਇਸ ਬੇਨਤੀ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਅਸੀਂ ਸਾਰੇ ਹਿੱਤਧਾਰਕਾਂ ਨਾਲ ਇਸ ਮੁੱਦੇ ’ਤੇ ਰਚਨਾਤਮਕ ਤੌਰ ’ਤੇ ਗੱਲਬਾਤ ਜਾਰੀ ਰੱਖਾਂਗੇ।'


author

Inder Prajapati

Content Editor

Related News