PM ਮੋਦੀ ਨੇ ਬਿਹਾਰ ਦੇ CM ਅਹੁਦੇ ਦੀ ਸਹੁੰ ਚੁੱਕਣ ''ਤੇ ਸਮਰਾਟ ਚੌਧਰੀ ਨੂੰ ਦਿੱਤੀ ਵਧਾਈ

Wednesday, Apr 15, 2026 - 03:32 PM (IST)

PM ਮੋਦੀ ਨੇ ਬਿਹਾਰ ਦੇ CM ਅਹੁਦੇ ਦੀ ਸਹੁੰ ਚੁੱਕਣ ''ਤੇ ਸਮਰਾਟ ਚੌਧਰੀ ਨੂੰ ਦਿੱਤੀ ਵਧਾਈ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ 'ਤੇ ਭਾਜਪਾ ਨੇਤਾ ਸਮਰਾਟ ਚੌਧਰੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਊਰਜਾ, ਜਨਸੇਵਾ ਦੇ ਪ੍ਰਤੀ ਸਮਰਪਣ ਅਤੇ ਜ਼ਮੀਨੀ ਪੱਧਰ ਦਾ ਅਨੁਭਵ ਰਾਜ ਲਈ ਬੇਹੱਦ ਉਪਯੋਗੀ ਸਾਬਿਤ ਹੋਵੇਗਾ। ਪ੍ਰਧਾਨ ਮੰਤਰੀ ਨੇ ਰਾਜ ਦੇ ਉੱਪ ਮੁੱਖ ਮੰਤਰੀ ਵਜੋਂ ਵਿਜੇ ਕੁਮਾਰ ਚੌਧਰੀ ਅਤੇ ਬਿਜੇਂਦਰ ਪ੍ਰਸਾਦ ਯਾਦਵ ਦੇ ਸਹੁੰ ਚੁੱਕਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਬਿਹਾਰ ਦੇ ਮੁੱਖ ਮੰਤਰੀ ਅਹੁਦੇ 'ਤੇ ਸਭ ਤੋਂ ਲੰਬੇ ਸਮੇਂ ਤੱਕ ਰਹੇ ਨਿਤੀਸ਼ ਕੁਮਾਰ ਦੇ ਅਸਤੀਫੇ ਤੋਂ ਬਾਅਦ, ਸਮਰਾਟ ਚੌਧਰੀ ਇਸ ਅਹੁਦੇ ਨੂੰ ਸੰਭਾਲਣ ਵਾਲੇ ਭਾਜਪਾ ਤੋਂ ਪਹਿਲੇ ਮੁੱਖ ਮੰਤਰੀ ਹਨ। ਰਾਜ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ, ਜਦੋਂ ਭਾਜਪਾ ਦੇ ਕਿਸੇ ਨੇਤਾ ਨੇ ਮੁੱਖ ਮੰਤਰੀ ਅਹੁਦਾ ਸੰਭਾਲਿਆ ਹੈ।

PunjabKesari

ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਸਮਰਾਟ ਚੌਧਰੀ ਜੀ ਨੂੰ ਬਹੁਤ-ਬਹੁਤ ਵਧਾਈ ਅਤੇ ਸ਼ੁੱਭਕਾਮਨਾਵਾਂ। ਉਨ੍ਹਾਂ ਦੀ ਊਰਜਾ, ਜਨਸੇਵਾ ਦੇ ਪ੍ਰਤੀ ਸਮਰਪਣ ਅਤੇ ਜ਼ਮੀਨੀ ਅਨੁਭਵ ਰਾਜ ਲਈ ਬੇਹੱਦ ਉਪਯੋਗੀ ਸਾਬਿਤ ਹੋਣ ਵਾਲਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਅਗਵਾਈ 'ਚ ਜਨਤਾ ਦੀਆਂ ਇੱਛਾਵਾਂ ਨੂੰ ਪੂਰਾ ਕਰਦੇ ਹੋਏ ਬਿਹਾਰ ਵਿਕਾਸ ਦੀਆਂ ਨਵੀਆਂ ਉੱਚਾਈਆਂ ਨੂੰ ਛੂਏਗਾ।'' ਉਨ੍ਹਾਂ ਨੇ 'ਐਕਸ' 'ਤੇ ਇਕ ਹੋਰ ਪੋਸਟ 'ਚ ਵਿਜੇ ਕੁਮਾਰ ਚੌਧਰੀ ਅਤੇ ਬਿਜੇਂਦਰ ਪ੍ਰਸਾਦ ਯਾਦਵ ਨੂੰ ਵੀ ਵਧਾਈ ਦਿੰਦੇ ਹੋਏ ਲਿਖਿਆ,''ਬਿਹਾਰ ਦੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਵਿਜੇ ਕੁਮਾਰ ਚੌਧਰੀ ਜੀ ਅਤੇ ਬਿਜੇਂਦਰ ਪ੍ਰਸਾਦ ਯਾਦਵ ਜੀ ਨੂੰ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ। ਮੈਨੂੰ ਪੂਰਾ ਭਰੋਸਾ ਹੈ ਕਿ ਇਨ੍ਹਾਂ ਦਾ ਜ਼ਮੀਨੀ ਅਨੁਭਵ ਅਤੇ ਜਨਹਿੱਤ ਨੂੰ ਲੈ ਕੇ ਵਚਨਬੱਧਤਾ ਬਿਹਾਰ ਦੇ ਵਿਕਾਸ ਨੂੰ ਨਵੀਂ ਗਤੀ ਦੇਵੇਗੀ। ਇਸ ਦੇ ਨਾਲ ਹੀ ਰਾਜ ਸੁਸ਼ਾਸਨ, ਪਾਰਦਰਸ਼ਤਾ ਅਤੇ ਲੋਕ ਭਲਾਈ ਦੇ ਨਵੇਂ ਮਾਪਦੰਡ ਸਾਬਿਤ ਕਰੇਗਾ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News