ਇਰਾਨ ਨੇ ਫੜ ਲਿਆ ਭਾਰਤੀ ਜਹਾਜ਼ ! ਹੋਰਮੁਜ਼ ''ਚ ਫਾਇਰਿੰਗ ਮਗਰੋਂ ਵਿਗੜ ਗਏ ਹਾਲਾਤ

Thursday, Apr 23, 2026 - 10:05 AM (IST)

ਇਰਾਨ ਨੇ ਫੜ ਲਿਆ ਭਾਰਤੀ ਜਹਾਜ਼ ! ਹੋਰਮੁਜ਼ ''ਚ ਫਾਇਰਿੰਗ ਮਗਰੋਂ ਵਿਗੜ ਗਏ ਹਾਲਾਤ

ਇੰਟਰਨੈਸ਼ਨਲ ਡੈਸਕ- ਸਟ੍ਰੇਟ ਆਫ ਹੋਰਮੁਜ਼ ਵਿਚ ਬੁੱਧਵਾਰ ਨੂੰ ਹਾਲਾਤ ਮੁੜ ਅਚਾਨਕ ਵਿਗੜ ਗਏ, ਜਦੋਂ ਇਰਾਨ ਨੇ 3 ਜਹਾਜ਼ਾਂ ’ਤੇ ਹਮਲਾ ਕਰ ਦਿੱਤਾ ਅਤੇ ਭਾਰਤ ਸਮੇਤ ਇਕ ਹੋਰ ਜਹਾਜ਼ ’ਤੇ ਕਬਜ਼ਾ ਕਰ ਲਿਆ। ਗੋਲੀਬਾਰੀ ਦੀ ਇਸ ਘਟਨਾ ਨੇ ਨਾ ਸਿਰਫ਼ ਸਮੁੰਦਰੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਸਗੋਂ ਅਮਰੀਕਾ-ਇਰਾਨ ਵਿਚਾਲੇ ਚੱਲ ਰਹੇ ਕੂਟਨੀਤਕ ਯਤਨਾਂ ਨੂੰ ਵੀ ਝਟਕਾ ਦਿੱਤਾ ਹੈ।

ਜਾਣਕਾਰੀ ਅਨੁਸਾਰ ਇਨ੍ਹਾਂ ਹਮਲਿਆਂ ਨੂੰ ਇਰਾਨ ਦੀ ਪੈਰਾਮਿਲਟਰੀ ਫੋਰਸ ਨੇ ਅੰਜਾਮ ਦਿੱਤਾ। ਬ੍ਰਿਟੇਨ ਦੀ ਸਮੁੰਦਰੀ ਫੌਜ ਨਾਲ ਜੁੜੇ ‘ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪ੍ਰੇਸ਼ਨਜ਼ ਸੈਂਟਰ’ (ਯੂ.ਕੇ.ਐੱਮ.ਟੀ.ਓ.) ਨੇ ਪੁਸ਼ਟੀ ਕੀਤੀ ਹੈ ਕਿ ਇਕ ਕੰਟੇਨਰ ਜਹਾਜ਼ ’ਤੇ ਪਹਿਲਾਂ ਗੋਲੀਬਾਰੀ ਕੀਤੀ ਗਈ, ਜਿਸ ਦੇ ਕੁਝ ਹੀ ਸਮੇਂ ਬਾਅਦ ਦੂਜੇ ਜਹਾਜ਼ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਇਹ ਵੀ ਪੜ੍ਹੋ- 2008 ਤੋਂ ਬਾਅਦ ਜੰਮੇ ਹੁਣ ਕਦੇ ਨਹੀਂ ਪੀ ਸਕਣਗੇ ਸਿਗਰਟ ! ਲੱਗ ਗਿਆ ਪੱਕਾ Ban

ਸੂਤਰਾਂ ਮੁਤਾਬਕ, ‘ਐੱਮ.ਐੱਸ.ਸੀ. ਫ੍ਰਾਂਸੈਸਕਾ’ ਅਤੇ ‘ਐਪਾਮਿਨੋਡਸ’ ਨਾਂ ਦੇ ਜਹਾਜ਼ਾਂ ਨੂੰ ਕਬਜ਼ੇ ਵਿਚ ਲੈ ਕੇ ਇਰਾਨ ਵੱਲ ਲਿਜਾਇਆ ਜਾ ਰਿਹਾ ਹੈ। ਉੱਥੇ ਹੀ ‘ਯੂਫੋਰੀਆ’ ਨਾਂ ਦੇ ਤੀਜੇ ਜਹਾਜ਼ ’ਤੇ ਵੀ ਹਮਲੇ ਦੀ ਖ਼ਬਰ ਹੈ। ਦੱਸਿਆ ਗਿਆ ਹੈ ਕਿ ਹਮਲੇ ਤੋਂ ਪਹਿਲਾਂ ਜਹਾਜ਼ਾਂ ਨੂੰ ਕੋਈ ਸਪੱਸ਼ਟ ਚਿਤਾਵਨੀ ਨਹੀਂ ਦਿੱਤੀ ਗਈ, ਹਾਲਾਂਕਿ ਇਰਾਨੀ ਪੱਖ ਦਾ ਦਾਅਵਾ ਹੈ ਕਿ ਚਿਤਾਵਨੀਆਂ ਦੀ ਅਣਦੇਖੀ ਤੋਂ ਬਾਅਦ ਕਾਰਵਾਈ ਕੀਤੀ ਗਈ। 

ਜ਼ਿਕਰਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਡੋਨਾਲਡ ਟਰੰਪ ਨੇ ਅਮਰੀਕਾ-ਇਰਾਨ ਜੰਗਬੰਦੀ ਨੂੰ ਅਨਿਸ਼ਚਿਤ ਸਮੇਂ ਲਈ ਵਧਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਰਾਨ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਅਤੇ ਸਾਫ਼ ਕੀਤਾ ਹੈ ਕਿ ਅਮਰੀਕੀ ਨਾਕਾਬੰਦੀ ਹਟਾਏ ਬਿਨਾਂ ਗੱਲਬਾਤ ਦੁਬਾਰਾ ਸ਼ੁਰੂ ਨਹੀਂ ਹੋਵੇਗੀ। ਪਾਕਿਸਤਾਨ ਵਿਚ ਸੰਭਾਵੀ ਗੱਲਬਾਤ ਦੀਆਂ ਕੋਸ਼ਿਸ਼ਾਂ ’ਤੇ ਵੀ ਇਸ ਦਾ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ- 20,000 ਫਲਾਈਟਾਂ ਰੱਦ ! ਯਾਤਰੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਲੁਫਥਾਂਸਾ ਏਅਰਲਾਈਨ ਨੇ ਕੀਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News