ਡੇਟਿੰਗ ਐਪਸ ਬਣ ਰਹੀਆਂ ਹਨ ਨਸ਼ਾ ਤਸਕਰੀ ਦਾ ਨਵਾਂ ਅੱਡਾ, ਨੌਜਵਾਨਾਂ ਨੂੰ ਇੰਝ ਬਣਾ ਰਹੀਆਂ ਸ਼ਿਕਾਰ

Monday, Apr 20, 2026 - 10:18 AM (IST)

ਡੇਟਿੰਗ ਐਪਸ ਬਣ ਰਹੀਆਂ ਹਨ ਨਸ਼ਾ ਤਸਕਰੀ ਦਾ ਨਵਾਂ ਅੱਡਾ, ਨੌਜਵਾਨਾਂ ਨੂੰ ਇੰਝ ਬਣਾ ਰਹੀਆਂ ਸ਼ਿਕਾਰ

ਨੈਸ਼ਨਲ ਡੈਸਕ- ਰਾਜਧਾਨੀ ਵਿਚ ਨਸ਼ੇ ਦੇ ਵਧਦੇ ਡਿਜੀਟਲ ਨੈੱਟਵਰਕ ਸਬੰਧੀ ਵੱਡਾ ਤੇ ਚਿੰਤਾਜਨਕ ਖੁਲਾਸਾ ਸਾਹਮਣੇ ਆਇਆ ਹੈ। ਸੰਗਠਿਤ ਗਿਰੋਹ ਲੋਕਪ੍ਰਿਯ ਡੇਟਿੰਗ ਐਪਸ ’ਤੇ ਫ਼ਰਜ਼ੀ ਪ੍ਰੋਫਾਈਲ ਬਣਾ ਕੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਪ੍ਰੋਫਾਈਲਾਂ ਰਾਹੀਂ ਪਹਿਲਾਂ ਦੋਸਤਾਨਾ ਗੱਲਬਾਤ ਸ਼ੁਰੂ ਕੀਤੀ ਜਾਂਦੀ ਹੈ, ਜਿਸ ਨਾਲ ਸਾਹਮਣੇ ਵਾਲਾ ਵਿਅਕਤੀ ਕੋਈ ਖ਼ਤਰਾ ਮਹਿਸੂਸ ਨਹੀਂ ਕਰਦਾ। ਹੌਲੀ-ਹੌਲੀ ਗੱਲਬਾਤ ਨੂੰ ਨਿੱਜੀ ਦਾਇਰੇ ਵਿਚ ਲਿਜਾਇਆ ਜਾਂਦਾ ਹੈ ਅਤੇ ਫਿਰ ਨੌਜਵਾਨਾਂ ਨੂੰ ਪ੍ਰਾਈਵੇਟ ਪਾਰਟੀਆਂ, ਇਨਵਾਈਟ-ਓਨਲੀ ਗੈੱਟ-ਟੂਗੈਦਰ ਅਤੇ ਸੀਕ੍ਰੇਟ ਮੀਟਅੱਪਸ ਲਈ ਬੁਲਾਇਆ ਜਾਂਦਾ ਹੈ।

ਇਨ੍ਹਾਂ ਪਾਰਟੀਆਂ ਵਿਚ ਸ਼ੁਰੂ ’ਚ ਮੁਫ਼ਤ ਨਸ਼ਾ ਮੁਹੱਈਆ ਕਰਵਾਇਆ ਜਾਂਦਾ ਹੈ। ਇਕ ਵਾਰ ਜਦੋਂ ਵਿਅਕਤੀ ਇਸ ਆਦਤ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਨੂੰ ਵਾਰ-ਵਾਰ ਅਜਿਹੇ ਸਮਾਗਮਾਂ ਵਿਚ ਬੁਲਾਇਆ ਜਾਂਦਾ ਹੈ ਅਤੇ ਫਿਰ ਉਸ ਤੋਂ ਪੈਸੇ ਵਸੂਲੇ ਜਾਂਦੇ ਹਨ। ਕੁਝ ਮਾਮਲਿਆਂ ਵਿਚ ਨੌਜਵਾਨਾਂ ’ਤੇ ਇਸ ਨੈੱਟਵਰਕ ਦਾ ਹਿੱਸਾ ਬਣਨ ਲਈ ਵੀ ਦਬਾਅ ਪਾਇਆ ਜਾਂਦਾ ਹੈ, ਜਿਸ ਨਾਲ ਇਹ ਚੇਨ ਲਗਾਤਾਰ ਫੈਲਦੀ ਰਹਿੰਦੀ ਹੈ। ਡਿਜੀਟਲ ਜਾਂਚ ਦੌਰਾਨ ਏਜੰਸੀਆਂ ਨੂੰ ਅਜਿਹੇ ਕਈ ਇਨਪੁੱਟ ਮਿਲੇ ਹਨ, ਜਿਨ੍ਹਾਂ ਤੋਂ ਸੰਕੇਤ ਮਿਲਦਾ ਹੈ ਕਿ ਇਸ ਪੂਰੇ ਨੈੱਟਵਰਕ ਦਾ ਸੰਚਾਲਨ ਭਾਰਤ ਤੋਂ ਬਾਹਰੋਂ ਕੀਤਾ ਜਾ ਰਿਹਾ ਹੈ। ਖਾਸ ਤੌਰ ’ਤੇ ਪਾਕਿਸਤਾਨ ਤੇ ਬੰਗਲਾਦੇਸ਼ ਨਾਲ ਜੁੜੇ ਡਿਜੀਟਲ ਟ੍ਰੇਲ ਸਾਹਮਣੇ ਆਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News