ਨੋਇਡਾ ਦੇ ਬਹਿਲੋਲਪੁਰ ਦੇ ਸ਼ਿਵ ਮੰਦਰ ’ਚ ਤੋੜ-ਭੰਨ੍ਹ, ਮੂਰਤੀ ਖੰਡਿਤ ਹੋਣ ’ਤੇ ਹੰਗਾਮਾ

Tuesday, Mar 22, 2022 - 03:19 AM (IST)

ਨੋਇਡਾ ਦੇ ਬਹਿਲੋਲਪੁਰ ਦੇ ਸ਼ਿਵ ਮੰਦਰ ’ਚ ਤੋੜ-ਭੰਨ੍ਹ, ਮੂਰਤੀ ਖੰਡਿਤ ਹੋਣ ’ਤੇ ਹੰਗਾਮਾ

ਨੋਇਡਾ (ਨਵੋਦਿਆ ਟਾਈਮਜ਼)- ਗ਼ੈਰ-ਸਮਾਜੀ ਤੱਤਾਂ ਨੇ ਐਤਵਾਰ ਰਾਤ ਬਹਿਲੋਲਪੁਰ ਸਥਿਤ ਸ਼ਿਵ ਮੰਦਰ ’ਚ ਤੋੜ-ਭੰਨ੍ਹ ਕਰ ਦਿੱਤੀ। ਮੁਲਜ਼ਮਾਂ ਨੇ ਮੰਦਰ ’ਚ ਰੱਖੀ ਮੂਰਤੀ ਅਤੇ ਸ਼ਿਵਲਿੰਗ ਨੂੰ ਖੰਡਿਤ ਕਰ ਦਿੱਤਾ। ਸੋਮਵਾਰ ਸਵੇਰੇ ਮੰਦਰ ਪੁੱਜੇ ਪਿੰਡ ਵਾਸੀਆਂ ਨੇ ਜਦੋਂ ਉੱਥੇ ਤੋੜ-ਭੰਨ੍ਹ ਵੇਖੀ ਤਾਂ ਮੌਕੇ ’ਤੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਘਟਨਾ ਦੀ ਸੂਚਨਾ ’ਤੇ ਪਹੁੰਚੀ ਸੈਕਟਰ 63 ਦੀ ਪੁਲਸ ਅਤੇ ਅਧਿਕਾਰੀਆਂ ਨੇ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਲੋਕਾਂ ਨੂੰ ਸਮਝਾ-ਬੁਝਾ ਕੇ ਸ਼ਾਂਤ ਕੀਤਾ। ਇਸ ਮਾਮਲੇ ’ਚ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਤਲਾਸ਼ ’ਚ ਜੁਟੀ ਹੈ।

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਪਾਕਿ ਨੇ ਵਿੰਡੀਜ਼ ਨੂੰ ਹਰਾ ਕੇ ਤੋੜਿਆ ਹਾਰ ਦਾ ਸਿਲਸਿਲਾ
ਘਟਨਾ ਤੋਂ ਬਾਅਦ ਮਾਮਲਾ ਸ਼ਾਂਤ ਹੋਣ ’ਤੇ ਪੁਲਸ ਨੇ ਨੋਇਡਾ ਅਥਾਰਟੀ ਨੂੰ ਮੰਦਰ ਦੇ ਆਲੇ-ਦੁਆਲੇ ਖੁੱਲ੍ਹੀਆਂ ਗ਼ੈਰ-ਕਾਨੂੰਨੀ ਮੀਟ ਦੀਆਂ ਦੁਕਾਨਾਂ ਨੂੰ ਹਟਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਸੋਮਵਾਰ ਦੁਪਹਿਰ ਅਥਾਰਟੀ ਦਾ ਬੁਲਡੋਜਰ ਮੌਕੇ ’ਤੇ ਪੁੱਜਾ ਅਤੇ ਗ਼ੈਰ-ਕਾਨੂੰਨੀ ਮੀਟ ਦੀਆਂ ਦੁਕਾਨਾਂ ਨੂੰ ਤੋਡ਼ ਦਿੱਤਾ।

ਇਹ ਖ਼ਬਰ ਪੜ੍ਹੋ- ਦਿੱਲੀ ਦੰਗਿਆਂ ’ਚ ਜਨਤਕ ਜਾਇਦਾਦ ਦੇ ਨੁਕਸਾਨ ਦੀ ਵਸੂਲੀ ਦੀ ਮੰਗ, ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ ਫੈਸਲਾ ਟਾਲਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News