ਹੱਦਬੰਦੀ ਕਮਿਸ਼ਨ ਨੇ J&K ''ਚ ਵਿਧਾਨ ਸਭਾ ਸੀਟਾਂ ਮੁੜ ਤੈਅ ਕਰਨ ਸੰਬੰਧੀ ਅੰਤਿਮ ਆਦੇਸ਼ ''ਤੇ ਕੀਤੇ ਦਸਤਖ਼ਤ

05/05/2022 3:26:26 PM

ਨਵੀਂ ਦਿੱਲੀ (ਭਾਸ਼ਾ)- ਜੰਮੂ ਕਸ਼ਮੀਰ 'ਤੇ ਤਿੰਨ ਮੈਂਬਰੀ ਹੱਦਬੰਦੀ ਕਮਿਸ਼ਨ ਨੇ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਧਾਨ ਸਭਾ ਸੀਟਾਂ ਦੇ ਮੁੜ ਤਹਿ ਕਰਨ ਨਾਲ ਸੰਬੰਧਤ ਆਪਣੇ ਅੰਤਿਮ ਆਦੇਸ਼ 'ਤੇ ਦਸਤਖ਼ਤ ਕਰ ਦਿੱਤੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਆਦੇਸ਼ ਦੀ ਇਕ ਕਾਪੀ ਅਤੇ ਰਿਪੋਰਟ ਸਰਕਾਰ ਨੂੰ ਸੌਂਪੀ ਜਾਵੇਗੀ, ਜਿਸ 'ਚ ਚੋਣ ਖੇਤਰਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਆਕਾਰ ਦਾ ਵੇਰਵਾ ਸ਼ਾਮਲ ਹੋਵੇਗਾ। ਇਸ ਤੋਂ ਬਾਅਦ ਇਕ ਗਜ਼ਟਿਡ ਨੋਟੀਫਿਕੇਸ਼ਨ ਦੇ ਮਾਧਿਅਮ ਨਾਲ ਆਦੇਸ਼ ਜਾਰੀ ਕੀਤਾ ਜਾਵੇਗਾ। ਜੱਜ (ਸੇਵਾਮੁਕਤ) ਰੰਜਨਾ ਦੇਸਾਈ ਦੀ ਅਗਵਾਈ ਵਾਲੇ ਕਮਿਸ਼ਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸੀਟਾਂ ਦੀ ਗਿਣਤੀ 83 ਤੋਂ ਵਧ ਕੇ 90 ਕਰਨ ਦਾ ਪ੍ਰਸਤਾਵ ਰੱਖਿਆ ਹੈ।

ਇਹ ਵੀ ਪੜ੍ਹੋ : ਗੈਂਗਰੇਪ ਦਾ ਮੁਕੱਦਮਾ ਦਰਜ ਕਰਵਾਉਣ ਗਈ 13 ਸਾਲਾ ਕੁੜੀ ਨਾਲ ਥਾਣਾ ਮੁਖੀ ਨੇ ਕੀਤਾ ਜਬਰ ਜ਼ਿਨਾਹ

ਇਸ ਤੋਂ ਇਲਾਵਾ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ 24 ਸੀਟਾਂ ਹਨ, ਜੋ ਹਮੇਸ਼ਾ ਖ਼ਾਲੀ ਰਹਿੰਦੀਆਂ ਹਨ। ਪਹਿਲੀ ਵਾਰ ਅਨੁਸੂਚਿਤ ਜਨਜਾਤੀਆਂ ਲਈ 9 ਸੀਟਾਂ ਦਾ ਪ੍ਰਸਤਾਵ ਕੀਤਾ ਗਿਆ ਹੈ। ਕਮਿਸ਼ਨ ਨੇ ਜੰਮੂ ਲਈ 6 ਅਤੇ ਕਸ਼ਮੀਰ ਲਈ ਇਕ ਵਾਧੂ ਸੀਟ ਦਾ ਵੀ ਪ੍ਰਸਤਾਵ ਰੱਖਿਆ ਹੈ। ਹੁਣ ਤੱਕ ਕਸ਼ਮੀਰ ਡਿਵੀਜ਼ਨ 'ਚ 46 ਅਤੇ ਜੰਮੂ ਡਿਵੀਜ਼ਨ 'ਚ 37 ਸੀਟਾਂ ਹਨ। ਮਾਰਚ 2020 'ਚ ਗਠਿਤ ਕਮਿਸ਼ਨ ਨੂੰ ਪਿਛਲੇ ਸਾਲ, ਇਕ ਸਾਲ ਦਾ ਵਿਸਥਾਰ ਦਿੱਤਾ ਗਿਆ ਸੀ। ਮੁੱਖ ਚੋਣ ਕਮਿਸ਼ਨ ਸੁਸ਼ੀਲ ਚੰਦਰਾ ਅਤੇ ਜੰਮੂ ਕਸ਼ਮੀਰ ਦੇ ਰਾਜ ਚੋਣ ਕਮਿਸ਼ਨਰ, ਹੰਦਬਦੀ ਕਮਿਸ਼ਨ ਦੇ ਮੈਂਬਰ ਹਨ। ਫਰਵਰੀ 'ਚ ਕਮਿਸ਼ਨ ਦਾ ਕਾਰਜਕਾਲ ਫਿਰ ਤੋਂ 2 ਮਹੀਨੇ ਲਈ ਵਧਾਇਆ ਗਿਆ। ਪਹਿਲਾਂ ਇਸ ਦਾ ਕਾਰਜਕਾਲ 6 ਮਾਰਚ ਨੂੰ ਖ਼ਤਮ ਹੋਣਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News