ਦਿੱਲੀ ਦੀ ਆਬੋ-ਹਵਾ ਨੂੰ ਲੈ ਕੇ ਘਿਰੀ AAP ਸਰਕਾਰ, ਤੇਜਿੰਦਰ ਬੱਗਾ ਨੇ ਕੇਜਰੀਵਾਲ ਨੂੰ ਦੱਸਿਆ ‘ਹਿਟਲਰ’

Saturday, Nov 05, 2022 - 05:10 PM (IST)

ਦਿੱਲੀ ਦੀ ਆਬੋ-ਹਵਾ ਨੂੰ ਲੈ ਕੇ ਘਿਰੀ AAP ਸਰਕਾਰ, ਤੇਜਿੰਦਰ ਬੱਗਾ ਨੇ ਕੇਜਰੀਵਾਲ ਨੂੰ ਦੱਸਿਆ ‘ਹਿਟਲਰ’

ਨਵੀਂ ਦਿੱਲੀ- ਦਿੱਲੀ ’ਚ ਪ੍ਰਦੂਸ਼ਣ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਵਿਰੋਧੀ ਧਿਰ ਭਾਜਪਾ ਕੇਜਰੀਵਾਲ ’ਤੇ ਲਗਾਤਾਰ ਸਵਾਲ ਚੁੱਕ ਰਹੀ ਹੈ। ਹੁਣ ਦਿੱਲੀ ਭਾਜਪਾ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਕੇਜਰੀਵਾਲ ਦੀ ਤੁਲਨਾ ਤਾਨਾਸ਼ਾਹ ਹਿਟਲਰ ਨਾਲ ਕਰਦੇ ਹੋਏ ਪੋਸਟਰ ਲਗਵਾ ਦਿੱਤੇ ਹਨ। 

ਇਹ ਵੀ ਪੜ੍ਹੋ- ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ 106 ਸਾਲ ਦੀ ਉਮਰ ’ਚ ਦਿਹਾਂਤ, ਕੁਝ ਦਿਨ ਪਹਿਲਾਂ ਪਾਈ ਸੀ ਵੋਟ

PunjabKesari

ਇਸ ਪੋਸਟਰ ’ਚ ਦਿੱਲੀ ਨੂੰ ਗੈਸ ਚੈਂਬਰ ਬਣਾਉਣ ਲਈ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਹਿਟਲਰ ਤੋਂ ਬਾਅਦ ਦੁਨੀਆ ਦਾ ਦੂਜਾ ਸ਼ਾਸਕ ਦੱਸਿਆ ਹੈ, ਜਿਸ ਨੇ ਆਪਣੇ ਸ਼ਹਿਰ ਨੂੰ ਗੈਸ ਚੈਂਬਰ ’ਚ ਬਦਲ ਦਿੱਤਾ ਹੈ। ਬੱਗਾ ਨੇ ਅੱਗੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਦਿੱਲੀ ਗੈਸ ਚੈਂਬਰ ’ਚ ਬਦਲ ਗਈ ਹੈ। ਦਿੱਲੀ ਦੀ ਜਨਤਾ ਪ੍ਰਦੂਸ਼ਣ ਤੋਂ ਮਰ ਰਹੀ ਹੈ ਪਰ ਅਰਵਿੰਦ ਕੇਜਰੀਵਾਲ ਸਿਆਸੀ ਦੌਰੇ ’ਤੇ ਹਨ।

ਇਹ ਵੀ ਪੜ੍ਹੋ-  ਵੋਟ ਜਾਂ ਵਿਆਹ? ਗੁਜਰਾਤ 'ਚ ਦਸੰਬਰ ਦੇ ਪਹਿਲੇ ਹਫ਼ਤੇ ਵੱਜਣਗੀਆਂ 35 ਹਜ਼ਾਰ ਸ਼ਹਿਨਾਈਆਂ

PunjabKesari

ਇਸ ਪੂਰੇ ਮਾਮਲੇ ’ਤੇ ਬੱਗਾ ਨੇ ਕਿਹਾ ਕਿ ਹਿਟਲਰ ਨੇ ਆਪਣੇ ਦੇਸ਼ ’ਚ ਥਾਂ-ਥਾਂ ਗੈਸ ਚੈਂਬਰ ਬਣਾ ਕੇ ਲੋਕਾਂ ਨੂੰ ਮਾਰਨ ਦਾ ਕੰਮ ਕੀਤਾ ਸੀ। ਉਹ ਵੀ ਇਹ ਕੰਮ ਕੇਜਰੀਵਾਲ ਕਰ ਰਹੇ ਹਨ। ਦਿੱਲੀ ਗੈਸ ਚੈਂਬਰ ’ਚ ਤਬਦੀਲ ਹੋ ਚੁੱਕੀ ਹੈ। ਹੁਣ ਤੁਹਾਡੀ ਸਰਕਾਰ ਪੰਜਾਬ ’ਚ ਹੈ ਕੀ ਕੀਤਾ ਤੁਸੀਂ? ਕਿਸਾਨਾਂ ਨੂੰ ਦੋਸ਼ ਨਹੀਂ ਦਿੰਦਾ ਪਰ ਤੁਸੀਂ ਹੱਲ ਕਿਉਂ ਨਹੀਂ ਕੱਢਿਆ? ਨਾ ਹੀ ਦਿੱਲੀ ਅਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਸੂਬੇ ’ਚ ਕੋਈ ਹੱਲ ਕੱਢ ਸਕੇ। ਦੱਸ ਦੇਈਏ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਕਈ ਦਿਨਾਂ ਤੋਂ ਖਰਾਬ ਹੈ। ਸ਼ਨੀਵਾਰ ਸਵੇਰੇ ਦਿੱਲੀ ਦੇ ਆਈ. ਟੀ. ਓ. ਇਲਾਕੇ ’ਚ AQI 407 ਸੀ। ਪ੍ਰਦੂਸ਼ਣ ਦਾ ਪੱਧਰ 370 ’ਤੇ ਸੀ। ਖਰਾਬ ਹਵਾ ਦੇ ਚੱਲਦੇ ਲੋਕਾਂ ਨੂੰ ਸਾਹ ਲੈਣ ’ਚ ਮੁਸ਼ਕਲ ਹੋ ਰਹੀ ਹੈ ਅਤੇ ਅੱਖਾਂ ਵੀ ਵੀ ਖੁਜਲੀ ਅਤੇ ਜਲਣ ਦੀ ਸਮੱਸਿਆ ਆ ਰਹੀ ਹੈ।

ਇਹ ਵੀ ਪੜ੍ਹੋ-   ਮੱਧ ਪ੍ਰਦੇਸ਼ ’ਤੇ ‘ਅਕਤੂਬਰ’ ਮਹੀਨਾ ਭਾਰੀ, ਦਤੀਆ ਹਾਦਸੇ ’ਚ 172 ਲੋਕਾਂ ਦੀ ਗਈ ਸੀ ਜਾਨ ਪਰ ਨਹੀਂ ਜਾਗੀ ਸਰਕਾਰ


author

Tanu

Content Editor

Related News