ਡਰੱਗ ਦੀ ਵੱਡੀ ਖੇਪ ਜ਼ਬਤ, ਪੁਲਸ ਨੇ ਬਰਾਮਦ ਕੀਤੀ 2 ਹਜ਼ਾਰ ਕਰੋੜ ਦੀ 500 ਕਿਲੋਗ੍ਰਾਮ ਕੋਕੀਨ

Wednesday, Oct 02, 2024 - 02:49 PM (IST)

ਨਵੀਂ ਦਿੱਲੀ- ਦਿੱਲੀ ਪੁਲਸ ਨੇ ਬੁੱਧਵਾਰ ਨੂੰ ਡਰੱਗ ਸਿੰਡੀਕੇਟ 'ਤੇ ਕਾਰਵਾਈ ਕੀਤੀ। ਪੁਲਸ ਦੀ ਸਪੈਸ਼ਲ ਸੈੱਲ ਨੇ 560 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਇਸ ਕੋਕੀਨ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ ਕਰੀਬ 2 ਹਜ਼ਾਰ ਕਰੋੜ ਰੁਪਏ ਹੈ। ਇਸ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਗ੍ਰਿਫ਼ਤਾਰ ਲੋਕਾਂ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕਰ ਰਹੀ ਹੈ ਅਤੇ ਡਰੱਗ ਰਾਜਧਾਨੀ 'ਚ ਕਿਸ ਲਈ ਲਿਆਂਦੀ ਗਈ ਸੀ, ਇਸ ਦੀ ਡਿਲਿਵਰੀ ਕਿਸ ਨੂੰ ਹੋਣੀ ਸੀ, ਇਸ ਗਿਰੋਹ ਨਲਾ ਕੌਣ-ਕੌਣ ਲੋਕ ਜੁੜੇ ਹਨ। ਇਨ੍ਹਾਂ ਸਵਾਲਾਂ ਦਾ ਜਵਾਬ ਲੱਭ ਰਹੀ ਹੈ। ਦਿੱਲੀ ਪੁਲਸ ਅਨੁਸਾਰ ਰਾਜਧਾਨੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਡਰੱਗ ਬਰਾਮਦਗੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News