ਦਿੱਲੀ ''ਚ ਅਗਲੇ 2 ਦਿਨਾਂ ਤੱਕ ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ, ਉੱਤਰੀ ਭਾਰਤ ''ਚ ਠੰਡ ਦਾ ਕਹਿਰ

Thursday, Dec 19, 2024 - 02:50 AM (IST)

ਦਿੱਲੀ ''ਚ ਅਗਲੇ 2 ਦਿਨਾਂ ਤੱਕ ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ, ਉੱਤਰੀ ਭਾਰਤ ''ਚ ਠੰਡ ਦਾ ਕਹਿਰ

ਨਵੀਂ ਦਿੱਲੀ : ਉੱਤਰੀ ਅਤੇ ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿਚ ਠੰਡ ਜਾਰੀ ਹੈ। ਕਸ਼ਮੀਰ ਦੇ ਕਈ ਹਿੱਸਿਆਂ ਵਿਚ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਕਈ ਡਿਗਰੀ ਹੇਠਾਂ ਚਲਾ ਗਿਆ ਅਤੇ ਝਾਰਖੰਡ ਦੇ ਕਾਂਕੇ ਵਿਚ ਘੱਟੋ-ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਠੰਡ ਵਧ ਗਈ ਹੈ। ਦਿੱਲੀ 'ਚ ਅਗਲੇ 2 ਦਿਨਾਂ ਤੱਕ ਸੰਘਣੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਹੇਠਲੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਬੁੱਧਵਾਰ ਨੂੰ ਵੀ ਸੀਤ ਲਹਿਰ ਜਾਰੀ ਰਹੀ। ਸਥਾਨਕ ਮੌਸਮ ਵਿਭਾਗ ਨੇ ਸ਼ਨੀਵਾਰ ਤੱਕ ਸੂਬੇ ਦੇ 12 'ਚੋਂ 4 ਜ਼ਿਲ੍ਹਿਆਂ 'ਚ ਸੀਤ ਲਹਿਰ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਨੇ ਊਨਾ, ਬਿਲਾਸਪੁਰ, ਹਮੀਰਪੁਰ ਅਤੇ ਮੰਡੀ ਜ਼ਿਲ੍ਹਿਆਂ ਦੇ ਹੇਠਲੇ ਪਹਾੜੀ ਖੇਤਰਾਂ ਵਿਚ ਕੁਝ ਥਾਵਾਂ 'ਤੇ ਠੰਡ ਤੋਂ ਗੰਭੀਰ ਸੀਤ ਲਹਿਰ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ, ਜਦੋਂਕਿ ਚੰਬਾ ਅਤੇ ਕਾਂਗੜਾ ਵਿਚ ਸ਼ਨੀਵਾਰ ਤੱਕ ਸੀਤ ਲਹਿਰ ਜਾਰੀ ਰਹਿਣ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਦਿੱਲੀ 'ਚ ਵਿਜ਼ੀਬਿਲਟੀ ਰੇਂਜ
- ਹਲਕੀ ਧੁੰਦ- 500-1000 ਮੀਟਰ
- ਦਰਮਿਆਨੀ ਧੁੰਦ- 200-500 ਮੀਟਰ
- ਸੰਘਣੀ ਧੁੰਦ- 50-200 ਮੀਟਰ
- ਬਹੁਤ ਸੰਘਣੀ ਧੁੰਦ - 50 ਮੀਟਰ ਤੋਂ ਘੱਟ

PunjabKesari

ਲਾਹੌਲ ਅਤੇ ਸਪਿਤੀ ਦੇ ਤਾਬੋ 'ਚ ਪਾਰਾ ਜ਼ੀਰੋ ਤੋਂ 7.4 ਡਿਗਰੀ ਹੇਠਾਂ
ਮੌਸਮ ਵਿਭਾਗ ਨੇ ਦੱਸਿਆ ਕਿ ਬਿਲਾਸਪੁਰ ਅਤੇ ਮੰਡੀ 'ਚ ਕੁਝ ਥਾਵਾਂ 'ਤੇ ਸੰਘਣੀ ਅਤੇ ਹਲਕੀ ਧੁੰਦ ਪਈ ਹੈ, ਜਦਕਿ ਪਾਲਮਪੁਰ ਅਤੇ ਕਾਂਗੜਾ 'ਚ ਠੰਡ ਪਈ ਹੈ। ਦੂਜੇ ਪਾਸੇ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਤਾਬੋ ਵਿਚ ਰਾਤ ਦਾ ਤਾਪਮਾਨ ਮਨਫ਼ੀ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹੇਠਲੇ ਪਹਾੜੀ ਖੇਤਰਾਂ ਵਿਚ ਕਈ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਹੇਠਾਂ ਰਹਿਣ ਕਾਰਨ ਸਰਦੀ ਸੀ।

ਦਿੱਲੀ ਦੀ ਆਬੋਹਵਾ ਮੁੜ ਵਿਗੜੀ
ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਮੁਤਾਬਕ ਬੁੱਧਵਾਰ ਨੂੰ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਰਿਹਾ। ਹਵਾ ਗੁਣਵੱਤਾ ਸੂਚਕ ਅੰਕ ਸ਼ਾਮ 6 ਵਜੇ 448 'ਤੇ ਪਹੁੰਚ ਗਿਆ, ਜੋ ਕਿ 'ਗੰਭੀਰ ਪਲੱਸ' ਸ਼੍ਰੇਣੀ ਦੇ ਨੇੜੇ ਹੈ। ਸ਼ਹਿਰ ਦੇ 36 ਨਿਗਰਾਨੀ ਸਟੇਸ਼ਨਾਂ ਵਿੱਚੋਂ 32 ਨੇ 'ਗੰਭੀਰ ਪਲੱਸ' ਸ਼੍ਰੇਣੀ ਵਿਚ AQI ਦਰਜ ਕੀਤਾ, ਜਦੋਂਕਿ ਕਈ ਥਾਵਾਂ 'ਤੇ ਰੀਡਿੰਗ 480 ਨੂੰ ਪਾਰ ਕਰ ਗਈ। ਆਨੰਦ ਵਿਹਾਰ, ਬਵਾਨਾ, ਬੁਰਾੜੀ, ਦਵਾਰਕਾ, ਆਈਟੀਓ, ਜਹਾਂਗੀਰਪੁਰੀ, ਡੀਯੂ ਦੇ ਉੱਤਰੀ ਕੈਂਪਸ ਵਰਗੇ ਖੇਤਰਾਂ ਵਿਚ ਹਵਾ ਦੀ ਗੁਣਵੱਤਾ 'ਗੰਭੀਰ ਪਲੱਸ' ਸ਼੍ਰੇਣੀ ਵਿਚ ਦਰਜ ਕੀਤੀ ਗਈ ਸੀ। CPCB ਅਨੁਸਾਰ 400 ਜਾਂ ਇਸ ਤੋਂ ਵੱਧ ਦਾ AQI ਤੁਰੰਤ ਧਿਆਨ ਦੇਣ ਦਾ ਹੱਕਦਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News