ਚਿਰਾਗ ਪਾਸਵਾਨ ਨੇ ''ਇਕ ਦੇਸ਼ ਇਕ ਚੋਣ'' ਦੀ ਕੀਤੀ ਵਕਾਲਤ
Thursday, Dec 12, 2024 - 06:41 PM (IST)
ਨਵੀਂ ਦਿੱਲੀ (ਏਜੰਸੀ)- ਕੇਂਦਰੀ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇਤਾ ਚਿਰਾਗ ਪਾਸਵਾਨ ਨੇ ਵੀਰਵਾਰ ਨੂੰ 'ਇਕ ਦੇਸ਼, ਇਕ ਚੋਣ' ਦਾ ਜ਼ੋਰਦਾਰ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਰਾਸ਼ਟਰੀ ਹਿੱਤ ਵਿਚ ਹੈ ਕਿਉਂਕਿ ਨਾਲ-ਨਾਲ ਚੋਣਾਂ ਕਰਵਾਉਣ ਨਾਲ ਵਿਕਾਸ ਨੂੰ ਹੁਲਾਰਾ ਮਿਲੇਗਾ।
ਇਹ ਵੀ ਪੜ੍ਹੋ: ਚਾਲੂ ਵਿੱਤੀ ਸਾਲ ਦੇ ਅੰਤ ਤੱਕ ਭਾਰਤ ਦਾ ਆਰਥਿਕ ਵਿਕਾਸ ਪਟੜੀ ’ਤੇ ਆ ਜਾਵੇਗਾ : ਗੋਇਲ
ਕੇਂਦਰੀ ਮੰਤਰੀ ਮੰਡਲ ਵੱਲੋਂ 'ਇਕ ਦੇਸ਼, ਇਕ ਚੋਣ' ਬਿੱਲ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਕੁਝ ਘੰਟੇ ਬਾਅਦ ਹੀ ਪਾਸਵਾਨ ਨੇ ਕਿਹਾ ਕਿ ਵਾਰ-ਵਾਲ ਚੋਣਾਂ ਦੇਸ਼ ਦੇ ਵਿਕਾਸ 'ਚ ਰੁਕਾਵਟ ਬਣ ਰਹੀਆਂ ਹਨ। ਉਨ੍ਹਾਂ ਕਿਹਾ, “ਇਹ (ਇਕੋ ਸਮੇਂ ਦੀਆਂ ਚੋਣਾਂ) ਦੇਸ਼ ਦੇ ਹਿੱਤ ਵਿੱਚ ਹਨ। ਇਸ ਨਾਲ ਵਿਕਾਸ ਨੂੰ ਹੁਲਾਰਾ ਮਿਲੇਗਾ।'' ਪਾਸਵਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੰਬੇ ਸਮੇਂ ਤੋਂ ਇੱਕੋ ਸਮੇਂ ਚੋਣਾਂ ਕਰਵਾਉਣ ਦੇ ਸੰਕਲਪ ਦਾ ਸਮਰਥਨ ਕਰ ਰਹੀ ਹੈ।
ਇਹ ਵੀ ਪੜ੍ਹੋ: ਸੰਯੁਕਤ ਰਾਸ਼ਟਰ ਮਹਾਸਭਾ ਨੇ ਗਾਜ਼ਾ 'ਚ ਜੰਗਬੰਦੀ ਦੀ ਕੀਤੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8