ਵੱਡੀ ਡੀਲ; 20,000 ਕਰੋੜ ਰੁਪਏ ਦੇ ''ਮੇਕ ਇਨ ਇੰਡੀਆ'' ਪ੍ਰਾਜੈਕਟ ਨੂੰ ਮਨਜ਼ੂਰੀ
Friday, Dec 13, 2024 - 04:55 PM (IST)
ਨਵੀਂ ਦਿੱਲੀ- ਡਿਫੈਂਸ ਸੈਕਟਰ ਵਿਚ 'ਮੇਕ ਇਨ ਇੰਡੀਆ' ਨੂੰ ਵੱਡੀ ਸਫ਼ਲਤਾ ਮਿਲੀ ਹੈ। ਰੱਖਿਆ ਖੇਤਰ ਨਾਲ ਜੁੜੀ ਕੈਬਨਿਟ ਕਮੇਟੀ (CCS) ਨੇ ਭਾਰਤੀ ਹਵਾਈ ਫ਼ੌਜ ਲਈ 12 ਸੁਖੋਈ 30MKI ਲੜਾਕੂ ਜਹਾਜ਼ ਅਤੇ ਭਾਰਤੀ ਫ਼ੌਜ ਲਈ 100-9 ਹਾਵਿਤਜ਼ਰ ਤੋਪ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ ਲਗਭਗ 20,000 ਕਰੋੜ ਰੁਪਏ ਹੈ। CCS ਨੇ ਵੀਰਵਾਰ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ। ਸੁਖੋਈ-30 MKI ਜੈੱਟਾਂ ਲਈ ਇਕਰਾਰਨਾਮੇ 'ਤੇ ਪਹਿਲਾਂ ਹੀ ਦਸਤਖਤ ਕੀਤੇ ਜਾ ਚੁੱਕੇ ਹਨ।
ਫਾਈਟਰ ਜੈੱਟ ਸੁਖੋਈ-30 MKI ਨੂੰ ਲੈ ਕੇ ਵੀਰਵਾਰ ਨੂੰ ਮਹੱਤਵਪੂਰਨ ਸਮਝੌਤਾ ਹੋਇਆ। ਕਰੀਬ 13,500 ਕਰੋੜ ਰੁਪਏ ਦੇ ਇਸ ਸਮਝੌਤੇ ਵਿਚ 12 ਸੁਖੋਈ- 30 MKI ਲੜਾਕੂ ਜਹਾਜ਼ਾਂ ਦੀ ਖਰੀਦ ਅਤੇ ਹੋਰ ਵਿਵਸਥਾਵਾਂ ਲਈ HAL ਨਾਲ ਇਹ ਸਮਝੌਤਾ ਕੀਤਾ ਹੈ। ਸਰਕਾਰ ਦੀ ਆਤਮਨਿਰਭਰ ਭਾਰਤ ਦੀ ਪਹਿਲ ਨੂੰ ਹੱਲਾ-ਸ਼ੇਰੀ ਦਿੰਦੇ ਹੋਏ ਰੱਖਿਆ ਮੰਤਰਾਲਾ ਅਤੇ ਮੈਸਰਜ਼ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਵਿਚਾਲੇ 12 ਸੁਖੋਈ 30-MKI ਫਾਈਟਰ ਜੈੱਟ ਅਤੇ ਸਬੰਧਤ ਉਪਕਰਨਾਂ ਦੀ ਖਰੀਦ ਲਈ ਇਕ ਕਰਾਰ 'ਤੇ ਮੋਹਰ ਲੱਗੀ।
ਰੱਖਿਆ ਖੇਤਰ 'ਚ ਮੇਕ ਇਨ ਇੰਡੀਆ ਨੂੰ ਵੱਡੀ ਸਫ਼ਲਤਾ ਮਿਲੀ ਹੈ। CCS ਨੇ ਭਾਰਤੀ ਹਵਾਈ ਫ਼ੌਜ ਲਈ 12 Su-30 MKI ਲੜਾਕੂ ਜਹਾਜ਼ ਅਤੇ ਭਾਰਤੀ ਫ਼ੌਜ ਲਈ 100 K-9 ਵਰਜ਼ ਸੈਲਫ ਪ੍ਰੋਪੇਲਡ ਹਾਵਿਤਜ਼ਰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਦੋਹਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ 20,000 ਕਰੋੜ ਰੁਪਏ ਹੈ। CCS ਨੇ ਵੀਰਵਾਰ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ। Su-30-MKI ਜੈੱਟ ਲਈ ਕਾਨਟ੍ਰੈਕਟ 'ਤੇ ਪਹਿਲਾਂ ਹੀ ਦਸਤਖ਼ਤ ਹੋ ਚੁੱਕੇ ਹਨ।
ਸੁਖੋਈ-ਹਾਵਿਤਜ਼ਰ ਨਾਲ ਵਧੇਗੀ ਤਾਕਤ
ਸੁਖੋਈ-30 MKI ਭਾਰਤੀ ਹਵਾਈ ਫ਼ੌਜ ਦਾ ਇਕ ਪ੍ਰਮੁੱਖ ਲੜਾਕੂ ਜਹਾਜ਼ ਹੈ। ਇਹ ਇਕ ਲੜਾਕੂ ਜਹਾਜ਼ ਹੈ ਜੋ ਹਵਾ ਤੋਂ ਹਵਾ ਅਤੇ ਹਵਾ ਤੋਂ ਜ਼ਮੀਨ 'ਤੇ ਹਮਲਾ ਕਰਨ ਦੇ ਸਮਰੱਥ ਹੈ। K-9 ਵਰਜ ਹੋਵਿਟਜ਼ਰ ਤੋਪ ਇਕ ਸ਼ਕਤੀਸ਼ਾਲੀ ਸਵੈ-ਚਾਲਿਤ ਹਾਵਿਤਜ਼ਰ ਤੋਪ ਹੈ। ਇਹ ਦੁਸ਼ਮਣ ਦੇ ਟਿਕਾਣਿਆਂ ਨੂੰ ਸਹੀ ਢੰਗ ਨਾਲ ਮਾਰ ਸਕਦੀ ਹੈ। ਇਸ ਨਾਲ ਭਾਰਤੀ ਫੌਜ ਦੀ ਫਾਇਰ ਪਾਵਰ ਵਿਚ ਕਾਫੀ ਵਾਧਾ ਹੁੰਦਾ ਹੈ।