ਦਿੱਲੀ ਚੋਣਾਂ ਲਈ 'ਆਪ' ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਲਿਸਟ, ਸਿਸੋਦੀਆ ਦੀ ਬਦਲੀ ਸੀਟ
Monday, Dec 09, 2024 - 01:21 PM (IST)
ਨਵੀਂ ਦਿੱਲੀ- ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਫਰਵਰੀ ਵਿਚ ਕਰਵਾਈਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਨੇ ਤਿਆਰੀਆਂ ਖਿੱਚ ਲਈਆਂ ਹਨ। 'ਆਪ' ਨੇ ਦੂਜੀ ਲਿਸਟ 'ਚ 20 ਉਮੀਦਵਾਰ ਉਤਾਰੇ ਹਨ।
ਆਪ' ਦੀ ਇਸ ਸੂਚੀ 'ਚ ਮਨੀਸ਼ ਸਿਸੋਦੀਆ ਦੀ ਸੀਟ ਬਦਲੀ ਗਈ ਹੈ। ਉਨ੍ਹਾਂ ਨੂੰ ਪਟਪੜਗੰਜ ਦੀ ਬਜਾਏ ਜੰਗਪੁਰਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਹਾਲ ਹੀ 'ਚ 'ਆਪ' 'ਚ ਸ਼ਾਮਲ ਹੋਏ ਅਧਿਆਪਕ ਅਵਧ ਓਝਾ ਨੂੰ ਪਤਪੜਗੰਜ ਸੀਟ ਤੋਂ ਟਿਕਟ ਦਿੱਤੀ ਗਈ ਹੈ। ਦੂਜੀ ਸੂਚੀ ਵਿਚ ਹਾਲ ਹੀ 'ਚ ‘ਆਪ’ 'ਚ ਸ਼ਾਮਲ ਹੋਏ ਕਈ ਚਿਹਰਿਆਂ ਨੂੰ ਵੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ। ਜਤਿੰਦਰ ਸਿੰਘ ਸ਼ੰਟੀ ਦਾ ਨਾਂ ਵੀ ਇਸ 'ਚ ਸ਼ਾਮਲ ਹੈ।
ਦੱਸ ਦੇਈਏ ਕਿ 'ਆਪ' ਨੇ ਨਵੰਬਰ 'ਚ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ 'ਚ 11 ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ 6 ਅਜਿਹੇ ਆਗੂ ਹਨ ਜੋ ਹਾਲ ਹੀ 'ਚ ਕਾਂਗਰਸ ਜਾਂ ਭਾਜਪਾ ਛੱਡ ਕੇ ਕੇਜਰੀਵਾਲ ਦੀ ਪਾਰਟੀ 'ਚ ਸ਼ਾਮਲ ਹੋਏ ਹਨ, ਜਦਕਿ ਤਿੰਨ ਬਾਹਰ ਜਾਣ ਵਾਲੇ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਜਦਕਿ ਤਿੰਨ ਅਜਿਹੇ ਉਮੀਦਵਾਰ ਹਨ ਜੋ ਪਿਛਲੀਆਂ ਚੋਣਾਂ ਹਾਰ ਗਏ ਸਨ। ਫਿਰ ਵੀ 'ਆਪ' ਨੇ ਉਨ੍ਹਾਂ 'ਤੇ ਭਰੋਸਾ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਟਿਕਟ ਦਿੱਤੀ ਹੈ।