ਰਾਹੁਲ ਗਾਂਧੀ ਨੇ ਓਮ ਬਿਰਲਾ ਨਾਲ ਕੀਤੀ ਮੁਲਾਕਾਤ, ਸਦਨ ਚਲਾਉਣ ਦੀ ਕੀਤੀ ਅਪੀਲ
Wednesday, Dec 11, 2024 - 02:58 PM (IST)
ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਯਾਨੀ ਬੁੱਧਵਾਰ ਨੂੰ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੰਸਦ ਚੱਲੇ ਇਸ ਲਈ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਈ ਜਾਵੇ। ਰਾਹੁਲ ਗਾਂਧੀ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲੇ ਸ਼੍ਰੀ ਬਿਰਲਾ ਨਾਲ ਉਨ੍ਹਾਂ ਦੇ ਕਮਰੇ 'ਚ ਜਾ ਕੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਸਦਨ ਦੀ ਕਾਰਵਾਈ ਚਲਾਈ ਜਾਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਨੇਤਾ ਨੇ ਸ਼੍ਰੀ ਬਿਰਲਾ ਨਾਲ ਮੁਲਾਕਾਤ ਤੋਂ ਬਾਅਦ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ,''ਮੈਂ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਸਦਨ ਚੱਲਣੀ ਚਾਹੀਦੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਦਨ ਚੱਲੇ। ਸਦਨ ਚਲਾਉਣਾ ਸਾਡੀ ਨਹੀਂ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਮੈਂ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਸਾਡੀ ਪਾਰਟੀ ਦੇ ਸੰਸਦ ਮੈਂਬਰ ਚਾਹੁੰਦੇ ਹਨ ਕਿ ਮੇਰੇ ਖ਼ਿਲਾਫ਼ ਜੋ ਅਪਸ਼ਬਦ ਕਹੇ ਗਏ ਹਨ, ਉਨ੍ਹਾਂ ਨੂੰ ਹਟਾਇਆ ਜਾਣਾ ਚਾਹੀਦਾ। ਮੇਰੇ ਖ਼ਿਲਾਫ਼ ਸਦਨ 'ਚ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਨੂੰ ਕਾਰਵਾਈ ਤੋਂ ਸਰਕਾਰ ਹਟਾ ਦੇਵੇ।
ਸ਼੍ਰੀ ਬਿਰਲਾ ਨੇ ਇਸ 'ਤੇ ਭਰੋਸਾ ਦਿੱਤਾ ਕਿ ਉਹ ਇਸ ਮੁੱਦੇ 'ਤੇ ਵਿਚਾਰ ਕਰਨਗੇ ਅਤੇ ਇਸ ਦੀ ਜਾਂਚ ਕਰਨਗੇ। ਮੈਂ ਉਨ੍ਹਾਂ ਨੂੰ ਅਪੀਲ ਕੀਤੀ ਸਦਨ ਚੱਲਣੀ ਚਾਹੀਦੀ ਹੈ।'' ਉਨ੍ਹਾਂ ਕਿਹਾ,''ਅਸੀਂ ਸਦਨ ਚਲਾਉਣਾ ਚਾਹੁੰਦੇ ਹਾਂ, ਇਸ ਲਈ ਅਸੀਂ ਫ਼ੈਸਲਾ ਲਿਆ ਹੈ ਸੱਤਾ ਪੱਖ ਦੇ ਲੋਕ ਕੁਝ ਵੀ ਕਹਿਣ ਪਰ ਅਸੀਂ ਚਾਹੁੰਦੇ ਹਾਂ ਕਿ ਸਦਨ ਚੱਲੇ ਅਤੇ 13 ਦਸੰਬਰ ਨੂੰ ਸਦਨ 'ਚ ਸੰਵਿਧਾਨ 'ਤੇ ਚਰਚਾ ਹੋਵੇ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਸਦਨ ਚੱਲੇ। ਉਹ ਅਡਾਨੀ 'ਤੇ ਚਰਚਾ ਤੋਂ ਬਚ ਰਹੇ ਹਨ ਅਤੇ ਉਹ ਸਦਨ ਨਹੀਂ ਚਲਾਉਣਾ ਚਾਹੁੰਦੇ ਹਨ ਪਰ ਅਸੀਂ ਇਸ ਮੁੱਦੇ ਨੂੰ ਛੱਡਾਂਗੇ ਨਹੀਂ। ਸਾਡਾ ਮਕਸਦ ਹੈ ਕਿ ਸਦਨ ਚੱਲਣੀ ਚਾਹੀਦੀ ਹੈ ਅਤੇ ਸਦਨ 'ਚ ਚਰਚਾ ਹੋਣੀ ਚਾਹੀਦੀ ਹੈ। ਉਹ ਮੇਰੇ ਬਾਰੇ ਕਹਿੰਦੇ ਰਹੇ ਪਰ ਸਦਨ 'ਚ 13 ਦਸੰਬਰ ਨੂੰ ਸੰਵਿਧਾਨ ਦੇ ਨਾਲ ਹੀ ਹੋਰ ਮੁੱਦਿਆਂ 'ਤੇ ਚਰਚਾ ਹੋਵੇ। ਉਹ ਸਾਡੇ 'ਤੇ ਦੋਸ਼ ਲਗਾਉਂਦੇ ਰਹਿਣਗੇ ਪਰ ਸਦਨ ਚੱਲਣੀ ਚਾਹੀਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8