PM ਮੋਦੀ ਕੁਵੈਤ ਦੀ 2 ਦਿਨਾ ਯਾਤਰਾ ''ਤੇ ਰਵਾਨਾ

Saturday, Dec 21, 2024 - 10:52 AM (IST)

PM ਮੋਦੀ ਕੁਵੈਤ ਦੀ 2 ਦਿਨਾ ਯਾਤਰਾ ''ਤੇ ਰਵਾਨਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਵੈਤ ਦੇ 2 ਦਿਨਾਂ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਸ਼ਨੀਵਾਰ ਨੂੰ ਕਿਹਾ ਕਿ ਪੱਛਮੀ ਏਸ਼ੀਆ ਖੇਤਰ ਦੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਵਿਚ ਭਾਰਤ ਅਤੇ ਖਾੜੀ ਦੇਸ਼ ਦਾ ਸਾਂਝਾ ਹਿੱਤ ਹੈ। ਪੀ.ਐੱਮ. ਮੋਦੀ ਅਜਿਹੇ ਸਮੇਂ 'ਚ ਕੁਵੈਤ ਦਾ ਦੌਰਾ ਕਰ ਰਹੇ ਹਨ ਜਦੋਂ ਦੋ ਹਫ਼ਤੇ ਪਹਿਲਾਂ ਸੀਰੀਆ 'ਚ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਰਕਾਰ ਡਿੱਗ ਗਈ ਸੀ ਅਤੇ ਗਾਜ਼ਾ 'ਤੇ ਇਜ਼ਰਾਈਲ ਦੇ ਹਮਲੇ ਜਾਰੀ ਹਨ। ਰਵਾਨਾ ਹੋਣ ਤੋਂ ਪਹਿਲਾਂ ਇਕ ਬਿਆਨ 'ਚ ਪੀ.ਐੱਮ. ਮੋਦੀ ਨੇ ਕਿਹਾ ਕਿ ਕੁਵੈਤ ਦੀ ਸਿਖਰਲੀ ਲੀਡਰਸ਼ਿਪ ਨਾਲ ਉਨ੍ਹਾਂ ਦੀ ਗੱਲਬਾਤ ਭਾਰਤ ਅਤੇ ਕੁਵੈਤ ਵਿਚਕਾਰ ਭਵਿੱਖ ਦੀ ਸਾਂਝੇਦਾਰੀ ਦਾ ਖਾਕਾ ਤਿਆਰ ਕਰਨ ਦਾ ਮੌਕਾ ਪ੍ਰਦਾਨ ਕਰੇਗੀ।

ਉਨ੍ਹਾਂ ਕਿਹਾ,''ਅਸੀਂ ਕੁਵੈਤ ਨਾਲ ਇਤਿਹਾਸਕ ਸੰਬੰਧਾਂ ਨੂੰ ਬਹੁਤ ਮਹੱਤਵ ਦਿੰਦੇ ਹਾਂ, ਜੋ ਪੀੜ੍ਹੀਆਂ ਤੋਂ ਕਾਇਮ ਹੈ। ਅਸੀਂ ਨਾ ਸਿਰਫ਼ ਵਪਾਰ ਅਤੇ ਊਰਜਾ ਦੇ ਖੇਤਰਾਂ 'ਚ ਮਜ਼ਬੂਤ ਸਾਂਝੇਦਾਰ ਹਾਂ ਸਗੋਂ ਪੱਛਮ ਏਸ਼ੀਆ 'ਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ 'ਚ ਵੀ ਸਾਡਾ ਸਾਂਝਾ ਹਿੱਤ ਹੈ।'' ਪੀ.ਐੱਮ. ਮੋਦੀ ਨੇ ਕਿਹਾ ਕਿ ਉਹ ਕੁਵੈਤ ਦੇ ਅਮੀਰ, ਯੁਵਰਾਜ (ਕ੍ਰਾਊਨ ਪ੍ਰਿੰਸ) ਅਤੇ ਪ੍ਰਧਾਨ ਮੰਤਰੀ ਨਾਲ ਆਪਣੀਆਂ ਬੈਠਕਾਂ ਲਈ ਉਤਸੁਕ ਹਾਂ। ਉਨ੍ਹਾਂ ਕਿਹਾ,''ਇਹ ਸਾਡੇ ਲੋਕਾਂ ਅਤੇ ਖੇਤਰ ਦੇ ਲਾਭ ਲਈ ਭਵਿੱਖ ਦੀ ਸਾਂਝੇਦਾਰੀ ਦਾ ਖਾਕਾ ਤਿਆਰ ਕਰਨ ਦਾ ਇਕ ਮੌਕਾ ਹੋਵੇਗਾ।'' ਉਨ੍ਹਾਂ ਕਿਹਾ,''ਮੈਂ ਕੁਵੈਤ 'ਚ ਭਾਰਤੀ ਪ੍ਰਵਾਸੀਆਂ ਨੂੰ ਮਿਲਣ ਲਈ ਉਤਸੁਕ ਹਾਂ, ਜਿਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਦੇ ਬੰਧਨ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News