ਦਿੱਲੀ ਪੁਲਸ ਦੇ ਸਿਪਾਹੀ ਦੀ ਕੋਰੋਨਾ ਨਾਲ ਹੋਈ ਸੀ ਮੌਤ, ਹੁਣ ਪਤਨੀ ਤੇ ਬੇਟਾ ਵੀ ਪਾਜ਼ੇਟਿਵ

Saturday, May 09, 2020 - 11:23 AM (IST)

ਦਿੱਲੀ ਪੁਲਸ ਦੇ ਸਿਪਾਹੀ ਦੀ ਕੋਰੋਨਾ ਨਾਲ ਹੋਈ ਸੀ ਮੌਤ, ਹੁਣ ਪਤਨੀ ਤੇ ਬੇਟਾ ਵੀ ਪਾਜ਼ੇਟਿਵ

ਨਵੀਂ ਦਿੱਲੀ- ਕੋਰੋਨਾ ਕਾਰਨ ਤਿੰਨ ਦਿਨ ਪਹਿਲਾਂ ਜਾਨ ਗਵਾਉਣ ਵਾਲੇ ਦਿੱਲੀ ਪੁਲਸ ਦੇ ਸਿਪਾਹੀ ਅਮਿਤ ਰਾਣਾ ਦੀ ਪਤਨੀ ਅਤੇ ਤਿੰਨ ਸਾਲ ਦਾ ਬੇਟਾ ਵੀ ਇਨਫੈਕਟਡ ਪਾਏ ਗਏ ਹਨ। ਸਿਪਾਹੀ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਦੋਹਾਂ ਦੇ ਸੈਂਪਲ ਜਾਂਚ ਨੂੰ ਭੇਜੇ ਸਨ। ਰਿਪੋਰਟ ਪਾਜ਼ੇਟਿਵ ਮਿਲੀ ਹੈ। ਹੁੱਲਾਖੇੜੀ ਸੋਨੀਪਤ ਦਾ ਰਹਿਣ ਵਾਲੇ ਅਮਿਤ ਆਪਣੇ ਪਰਿਵਾਰ ਨਾਲ ਮਿਸ਼ਨ ਰੋਡ 'ਤੇ ਰਹਿੰਦੇ ਸੀ। ਉਸ ਦੀ ਤਿੰਨ ਦਿਨ ਪਹਿਲਾਂ ਕੋਰੋਨਾ ਕਾਰਨ ਮੌਤ ਹੋ ਗਈ ਸੀ। ਉਸ ਸਮੇਂ ਉਸ ਦੀ ਪਤਨੀ ਆਪਣੇ ਬੱਚੇ ਨਾਲ ਪੇਕੇ 'ਚ ਜਵਾਹਰ ਨਗਰ ਗਈ ਹੋਈ ਸੀ। ਉੱਥੋਂ ਦੋਹਾਂ ਨੂੰ ਆਈਸੋਲੇਟ ਕਰ ਕੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਦੋਹਾਂ ਨੂੰ ਖਾਨਪੁਰ ਕਲਾਂ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ।

ਦਿੱਲੀ ਦੇ ਪੁਲਸ ਸੁਪਰਡੈਂਟ ਨੇ ਹਰਿਆਣਾ ਦੇ ਸੋਨੀਪਤ ਸਥਿਤ ਦਿੱਲੀ ਪੁਲਸ ਦੇ ਮਰਹੂਮ ਸਿਪਾਹੀ ਅਮਿਤ ਰਾਣਾ ਦੇ ਪਰਿਵਾਰ ਨਾਲ ਵੀਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਗੱਲਬਾਤ ਕੀਤੀ। ਉਨਾਂ ਨੇ ਕੋਰੋਨਾ ਯੋਧਾ ਅਮਿਤ ਰਾਣਾ ਦੀ ਪਤਨੀ ਪੂਜਾ ਨਾਲ ਪੁਲਸ ਮਹਿਕਮੇ 'ਚ ਯੋਗਤਾ ਅਨੁਸਾਰ ਨੌਕਰੀ ਦੀ ਵੀ ਪੇਸ਼ਕਸ਼ ਕੀਤੀ ਹੈ। ਪੂਜਾ ਮੌਜੂਦਾ ਸਮੇਂ ਟੀਚਰ ਹੈ। ਅਮਿਤ ਆਪਣੇ ਪਿੱਛੇ ਤਿੰਨ ਸਾਲ ਦੇ ਮਾਸੂਮ ਬੇਟੇ ਨੂੰ ਛੱਡ ਗਏ ਹਨ। ਪਰਿਵਾਰ ਦੀ ਇਸ ਮੁਸੀਬਤ ਦੀ ਘੜੀ 'ਚ ਪੁਲਸ ਸੁਪਰਡੈਂਟ ਨੇ ਹਰ ਪੱਧਰ 'ਤੇ ਮਦਦ ਦਾ ਭਰੋਸਾ ਦਿੱਤਾ ਹੈ। ਪੁਲਸ ਸੁਪਰਡੈਂਟ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਸਿਪਾਹੀ ਅਮਿਤ ਨੂੰ ਸ਼ਰਧਾਂਜਲੀ ਵੀ ਦਿੱਤੀ।


author

DIsha

Content Editor

Related News