ਦਿੱਲੀ ਦੇ ਪੁਲਸ ਕਮਿਸ਼ਨਰ ਅਲੋਕ ਵਰਮਾ ਹੋਣਗੇ ਸੀ. ਬੀ. ਆਈ. ਦੇ ਨਵੇਂ ਮੁਖੀ

01/19/2017 10:08:26 PM

ਨਵੀਂ ਦਿੱਲੀ— ਸਰਕਾਰ ਨੇ ਅੱਜ ਸਸਪੈਂਸ ਖਤਮ ਕਰਦਿਆਂ ਦਿੱਲੀ ਪੁਲਸ ਕਮਿਸ਼ਨਰ ਆਲੋਕ ਕੁਮਾਰ ਵਰਮਾ ਨੂੰ ਸੀ. ਬੀ. ਆਈ. ਦਾ ਮੁਖੀ ਨਿਯੁਕਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਕਮੇਟੀ ਨੇ ਉਨ੍ਹਾਂ ਨੇ ਨਾਂ ਨੂੰ ਮਨਜ਼ੂਰੀ ਦਿੱਤੀ। ਕਮੇਟੀ ''ਚ ਭਾਰਤ ਦੇ ਮੁਖ ਜੱਜ ਜਗਦੀਸ਼ ਸਿੰਘ ਖੇਹਰ ਤੇ ਲੋਕ ਸਭਾ ''ਚ ਕਾਂਗਰਸ ਦੇ ਨੇਤਾ ਮਲਿੱਕਾਰਜੁਨ ਖੜਗੇ ਵੀ ਹਨ। ਮੰਨਿਆ ਜਾਂਦਾ ਹੈ ਕਿ ਖੜਗੇ ਨੇ 16 ਜਨਵਰੀ ਨੂੰ ਹੋਈ ਚੋਣ ਕਮੇਟੀ ਦੀ ਬੈਠਕ ''ਚ ਵਰਮਾ ਦੇ ਨਾਂ ''ਤੇ ਆਪਣੀ ਸਹਿਮਤੀ ਦਰਜ ਕਰਵਾਈ। ਵਰਮਾ ਦੇ ਨਾਲ ਸੀ. ਬੀ. ਆਈ. ਮੁਖੀ ਦੀ ਦੌੜ ''ਚ ਭਾਰਤ ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਦੇ ਡਾਇਰੈਕਟਰ ਕ੍ਰਿਸ਼ਣ ਚੌਧਰੀ ਤੇ ਮਹਾਰਸ਼ਟਰ ਦੇ ਪੁਲਸ ਡਾਇਰੈਕਟਰ ਐੱਸ. ਸੀ. ਮਾਥੁਰ ਆਦਿ ਦੇ ਨਾਂ ਵੀ ਚਲ ਰਹੇ ਸਨ। ਸੀ. ਬੀ. ਆਈ. ਪ੍ਰਮੁੱਖ ਦੇ ਰੂਪ ''ਚ ਵਰਮਾ ਦਾ ਦੋ ਸਾਲ ਦਾ ਨਿਸ਼ਚਿਤ ਕਾਰਜਕਾਲ ਹੋਵੇਗਾ। ਸੀ. ਬੀ. ਆਈ. ਮੁਖੀ ਅਨਿਲ ਸਿਨਹਾ ਦੇ 2 ਦਸੰਬਰ ਨੂੰ ਰਿਟਾਇਰ ਹੋਣ ਤੋਂ ਬਾਅਦ ਇਹ ਅਹੁਦਾ ਖਾਲੀ ਸੀ।


Related News