ਦਿੱਲੀ ਦੇ ਉੱਪ ਰਾਜਪਾਲ ਨੇ ਮੁੱਖ ਮੰਤਰੀ ਦੀ ਸਿੰਗਾਪੁਰ ਯਾਤਰਾ ਦਾ ਮਤਾ ਖਾਰਿਜ ਕੀਤਾ

Friday, Jul 22, 2022 - 01:17 PM (IST)

ਨਵੀਂ ਦਿੱਲੀ (ਭਾਸ਼ਾ)– ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ ਨੇ ਇਕ ਅਗਸਤ ਨੂੰ ਇਕ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿੰਗਾਪੁਰ ਯਾਤਰਾ ਦੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮਤੇ ਨੂੰ ਖਾਰਿਜ ਕਰ ਦਿੱਤਾ ਹੈ। ਉੱਪ ਰਾਜਪਾਲ ਨੇ ਕੇਜਰੀਵਾਲ ਨੂੰ ਅਗਲੇ ਮਹੀਨੇ ਸਿੰਗਾਪੁਰ ’ਚ ਹੋਣ ਵਾਲੇ ਵਿਸ਼ਵ ਸ਼ਹਿਰ ਸੰਮੇਲਨ ’ਚ ਹਿੱਸਾ ਨਾ ਲੈਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਇਹ ਮੇਅਰਾਂ ਦਾ ਸੰਮੇਲਨ ਹੈ ਅਤੇ ਇਕ ਮੁੱਖ ਮੰਤਰੀ ਲਈ ਇਸ ’ਚ ਹਿੱਸਾ ਲੈਣਾ ਠੀਕ ਨਹੀਂ ਹੋਵੇਗਾ।
ਉੱਪ ਰਾਜਪਾਲ ਨੇ ਕਿਹਾ ਕਿ ਦਿੱਲੀ ਸਰਕਾਰ ਕੋਲ ਵਿਸ਼ੇਸ਼ ਅਧਿਕਾਰ ਨਹੀਂ ਹਨ ਅਤੇ ਇਕ ਮੁੱਖ ਮੰਤਰੀ ਲਈ ਇਸ ’ਚ ਸ਼ਾਮਲ ਹੋਣਾ ਗਲਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੰਮੇਲਨ ’ਚ ਮੁੱਖ ਮੰਤਰੀ ਦੇ ਸ਼ਾਮਲ ਹੋਣ ਨਾਲ ਗਲਤ ਮਿਸਾਲ ਬਣੇਗੀ।

ਸੀ. ਐੱਮ. ਕੇਜਰੀਵਾਲ ਬੋਲੇ-ਸਿੰਗਾਪੁਰ ਜ਼ਰੂਰ ਜਾਵਾਂਗਾ

ਮਨੁੱਖੀ ਜੀਵਨ ਨੂੰ ਸੰਵਿਧਾਨ ਦੀਆਂ 3 ਸੂਚੀਆਂ ਵਿਚ ਵਰਣਿਤ ਵਿਸ਼ਿਆਂ ਵਿਚ ਵੰਡਿਆਂ ਨਹੀਂ ਜਾ ਸਕਦਾ। ਸੀ. ਐੱਮ. ਕੇਜਰੀਵਾਲ ਨੇ ਸਿੰਗਾਪੁਰ ਦੌਰੇ ਦੀ ਫਾਈਲ ਰਿਜੈਕਟ ਹੋਣ ਤੋਂ ਬਾਅਦ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਪ ਰਾਜਪਾਲ ਨੂੰ ਲਿਖੀ ਆਪਣੀ ਚਿੱਠੀ ਵਿਚ ਕੇਜਰੀਵਾਲ ਨੇ ਿਕਹਾ ਕਿ ਵਰਲਡ ਸਿਟੀਜ਼ ਸਮਿਟ ਸਿਰਫ ਮੇਅਰਾਂ ਦਾ ਸੰਮੇਲਨ ਨਹੀਂ ਹੈ। ਇਹ ਮੇਅਰਾਂ, ਸ਼ਹਿਰ ਦੇ ਨੇਤਾਵਾਂ, ਗਿਆਨ ਮਾਹਰਾਂ ਆਦਿ ਦਾ ਸੰਮੇਲਨ ਹੈ ਅਤੇ ਸਿੰਗਾਪੁਰ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਸੱਦਿਆ ਹੈ। ਇਹ ਹਰ ਦੇਸ਼ ਭਗਤ ਭਾਰਤੀ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਮੈਂ ਸਿੰਗਾਪੁਰ ਜ਼ਰੂਰ ਜਾਵਾਂਗਾ।


Rakesh

Content Editor

Related News