ਗਣੇਸ਼ ਚਤੁਰਥੀ ''ਤੇ ਸਮੂਹਕ ਰੂਪ ਨਾਲ ਇਕੱਠ ਹੋਣ ਅਤੇ ਮੂਰਤੀ ਵਿਸਰਜਨ ''ਤੇ ਪਾਬੰਦੀ
Sunday, Aug 16, 2020 - 01:30 PM (IST)
ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਇਸ ਸਾਲ ਗਣੇਸ਼ ਚਤੁਰਥੀ ਮੌਕੇ ਜਨਤਕ ਥਾਂਵਾਂ 'ਤੇ ਮੂਰਤੀ ਵਿਸਰਜਨ, ਵੱਡੀ ਗਿਣਤੀ 'ਚ ਇਕੱਠੇ ਹੋਣ ਅਤੇ ਭਾਈਚਾਰਕ ਪੱਧਰ 'ਤੇ ਪਾਬੰਦੀ ਲੱਗਾ ਦਿੱਤੀ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ (ਡੀ.ਪੀ.ਸੀ.ਸੀ.) ਦੇ ਇਕ ਅਧਿਕਾਰੀ ਅਨੁਸਾਰ ਭਾਈਚਾਰਕ ਪੱਧਰ 'ਤੇ ਤਿਉਹਾਰ ਮਨਾਉਣ ਦੀ ਮਨਜ਼ੂਰੀ ਨਹੀਂ ਹੈ, ਕਿਉਂਕਿ ਮਹਾਮਾਰੀ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੂਹਕ ਰੂਪ ਨਾਲ ਇਕੱਠੇ ਹੋਣ ਦੀ ਮਨਾਹੀ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਦੇ 2015 ਦੇ ਆਦੇਸ਼ ਅਨੁਸਾਰ ਯਮੁਨਾ 'ਚ ਮੂਰਤੀ ਵਿਸਰਜਨ 'ਤੇ ਪਾਬੰਦੀ ਹੈ। ਪਿਛਲੇ ਸਾਲ ਦਿੱਲੀ ਸਰਕਾਰ ਨੇ ਜਨਤਕ ਸਥਾਨ 'ਤੇ ਮੂਰਤੀ ਵਿਸਰਜਨ ਲਈ ਨਕਲੀ ਤਾਲਾਬ ਜਾਂ ਕਿਸੇ ਹੋਰ ਤਾਲਾਬ, ਜਨਤਕ ਸਥਾਨ, ਤਾਲਾਬ ਜਾਂ ਘਾਟ 'ਤੇ ਮੂਰਤੀ ਵਿਸਰਜਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਡੀ.ਪੀ.ਸੀ.ਸੀ. ਨੇ ਕਿਹਾ ਕਿ ਆਦੇਸ਼ ਦਾ ਉਲੰਘਣ ਕਰਨ 'ਤੇ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਪ੍ਰਦੂਸ਼ਣ ਕੰਟਰੋਲ ਸੰਸਥਾ ਨੇ ਲੋਕਾਂ ਨੂੰ ਕਿਹਾ ਹੈ ਕਿ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਵਲੋਂ ਜਾਰੀ 'ਅਨਲੌਕ ਤਿੰਨ' ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 'ਗਣੇਸ਼ ਪੂਜਾ' ਅਤੇ ਮੂਰਤੀ ਵਿਸਰਜਨ ਵਰਗੇ ਧਾਰਮਿਕ ਆਯੋਜਨ ਅਤੇ ਸਮੂਹਕ ਰੂਪ ਨਾਲ ਇਕੱਠੇ ਹੋਣ ਦੀ ਮਨਜ਼ੂਰੀ ਨਹੀਂ ਹੈ ਅਤੇ ਇਸ ਆਦੇਸ਼ ਦਾ ਪਾਲਣ ਯਕੀਨੀ ਕੀਤਾ ਜਾਵੇ। ਡੀ.ਪੀ.ਸੀ.ਸੀ. ਨੇ ਮੂਰਤੀ ਬਣਾਉਣ ਅਤੇ ਵੇਚਣ ਵਾਲਿਆਾਂ ਨੂੰ ਕੁਦਰਤੀ ਵਸਤੂਆਂ ਨਾਲ ਮੂਰਤੀ ਬਣਾਉਣ ਲਈ ਕਿਹਾ। ਪਲਾਸਟਰ ਆਫ਼ ਪੈਰਿਸ ਜਾਂ ਪਕਾਈ ਗਈ ਮਿੱਟੀ ਨਾਲ ਮੂਰਤੀ ਬਣਾਉਣ 'ਤੇ ਪਾਬੰਦੀ ਹੈ। ਗਣੇਸ਼ ਚਤੁਰਥੀ ਦਾ ਤਿਉਹਾਰ 22 ਅਗਸਤ ਨੂੰ ਮਨਾਇਆ ਜਾਵੇਗਾ।