ਨਾਮ ਬਦਲ ਧੋਖੇ ਨਾਲ ਕਰਵਾਇਆ ਵਿਆਹ, ਹੁਣ ਧਰਮ ਬਦਲਣ ਦਾ ਬਣਾ ਰਿਹਾ ਹੈ ਦਬਾਅ

Thursday, Dec 24, 2020 - 10:56 AM (IST)

ਨਾਮ ਬਦਲ ਧੋਖੇ ਨਾਲ ਕਰਵਾਇਆ ਵਿਆਹ, ਹੁਣ ਧਰਮ ਬਦਲਣ ਦਾ ਬਣਾ ਰਿਹਾ ਹੈ ਦਬਾਅ

ਨਵੀਂ ਦਿੱਲੀ- ਦਿੱਲੀ ਦੇ ਸੰਗਮ ਵਿਹਾਰ ਥਾਣੇ 'ਚ ਦਿੱਤੀ ਸ਼ਿਕਾਇਤ 'ਚ ਇਕ ਕੁੜੀ ਨੇ ਜ਼ਬਰਨ ਧਰਮ ਬਦਲੀ ਕਰਵਾਉਣ ਦਾ ਦੋਸ਼ ਲਗਾਇਆ ਹੈ। ਕੁੜੀ ਨੇ ਦੱਸਿਆ ਕਿ ਸੋਹਿਬ ਅਲੀ ਉਰਫ਼ ਰਾਹੁਲ (20) ਨੇ ਧਰਮ ਲੁਕਾ ਕੇ ਉਸ ਦੇ ਘਰ ਕਮਰਾ ਕਿਰਾਏ 'ਤੇ ਲਿਆ। ਇਸ ਤੋਂ ਬਾਅਦ ਉਸ ਨੇ ਕੁੜੀ ਨਾਲ ਦੋਸਤੀ ਕੀਤੀ ਅਤੇ ਜ਼ਬਰ ਜਿਨਾਹ ਤੋਂ ਬਾਅਦ ਵਿਆਹ ਕਰ ਲਿਆ। ਹੁਣ ਉਹ ਕੁੜੀ 'ਤੇ ਧਰਮ ਬਦਲਣ ਦਾ ਦਬਾਅ ਬਣਾ ਰਿਹਾ ਹੈ। ਕੁੜੀ ਨੇ ਸੋਹਿਬ ਦੇ ਪਿਤਾ 'ਤੇ ਵੀ ਛੇੜਛਾੜ ਦਾ ਦੋਸ਼ ਲਗਾਇਆ ਹੈ। ਕੁੜੀ ਦੀ ਮੈਡੀਕਲ ਜਾਂਚ ਹੋ ਗਈ ਹੈ। ਡੀ.ਸੀ.ਪੀ. ਆਰ.ਪੀ. ਮੀਣਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮਾਮਲਾ ਸਰਿਤਾ ਵਿਹਾਰ ਥਾਣੇ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਖ਼ਾਲਸਾ ਏਡ ਨੇ ਕਿਸਾਨਾਂ ਦੀ ਮਦਦ ਲਈ ਟਿਕਰੀ ਸਰਹੱਦ 'ਤੇ ਖੋਲ੍ਹਿਆ 'ਕਿਸਾਨ ਮਾਲ' (ਵੀਡੀਓ)

ਪੁਲਸ ਅਧਿਕਾਰੀ ਅਨੁਸਾਰ, ਕੁੜੀ ਨੇ 21 ਦਸੰਬਰ ਨੂੰ ਸੰਗਾਮ ਵਿਹਾਰ ਥਾਣੇ 'ਚ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਸੋਹਿਬ ਅਲੀ ਉਸ ਦੇ ਘਰ ਕਿਰਾਏ 'ਤੇ ਰਹਿੰਦਾ ਸੀ। ਉਹ ਆਪਣਾ ਨਾਂ ਰਾਹੁਲ ਦੱਸਦਾ ਸੀ। ਦੋਹਾਂ 'ਚ ਦੋਸਤੀ ਹੋ ਗਈ। ਇਕ ਦਿਨ ਸੋਹਿਬ ਉਸ ਨੂੰ ਅਲੀ ਵਿਹਾਰ ਸਥਿਤ ਆਪਣੇ ਘਰ ਲੈ ਗਿਆ ਅਤੇ ਪਰਿਵਾਰ ਵਾਲਿਆਂ ਨਾਲ ਮਿਲਵਾਇਆ। ਕੁਝ ਸਮੇਂ ਬਾਅਦ ਦੋਸ਼ੀ ਫਿਰ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਕੁੜੀ ਦਾ ਦੋਸ਼ ਹੈ ਕਿ ਸੋਹਿਬ ਦੇ ਪਿਤਾ ਨੇ ਉਸ ਨੂੰ ਗਲਤ ਨੀਅਰ ਨਾਲ ਛੂਹਿਆ ਸੀ। ਪੀੜਤਾ ਨੇ ਸ਼ਿਕਾਇਤ 'ਚ ਕਿਹਾ ਕਿ ਜਬਰ ਜ਼ਿਨਾਹ ਤੋਂ ਬਾਅਦ ਉਸ ਨੂੰ ਸੋਹਿਬ ਨਾਲ ਵਿਆਹ ਕਰਨਾ ਪਿਆ। ਹੁਣ ਸੋਹਿਬ ਉਸ 'ਤੇ ਧਰਮ ਬਦਲਣ ਦਾ ਦਬਾਅ ਬਣਾ ਰਿਹਾ ਹੈ।

ਇਹ ਵੀ ਪੜ੍ਹੋ : ਫ਼ੌਲਾਦੀ ਹੌਂਸਲੇ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ, 21 ਸਾਲਾ ਤੁਹਿਨ ਨੇ JEE ਪ੍ਰੀਖਿਆ ਕੀਤੀ ਪਾਸ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News