ਦਿੱਲੀ : ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਡਿੱਗੀ ਇਮਾਰਤ, ਇਕ ਫਾਇਰ ਕਰਮਚਾਰੀ ਦੀ ਮੌਤ

Thursday, Jan 02, 2020 - 10:25 AM (IST)

ਦਿੱਲੀ : ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਡਿੱਗੀ ਇਮਾਰਤ, ਇਕ ਫਾਇਰ ਕਰਮਚਾਰੀ ਦੀ ਮੌਤ

ਨਵੀਂ ਦਿੱਲੀ— ਉੱਤਰ ਪੱਛਮੀ ਦਿੱਲੀ ਦੇ ਪੀਰਾਗੜ੍ਹੀ ਖੇਤਰ 'ਚ ਵੀਰਵਾਰ ਨੂੰ ਬੈਟਰੀ ਦੀ ਇਕ ਫੈਕਟਰੀ ਦਾ ਵੱਡਾ ਹਿੱਸਾ ਅੱਗ ਲੱਗਣ ਕਾਰਨ ਭਿਆਨਕ ਧਮਾਕੇ ਤੋਂ ਬਾਅਦ ਢਹਿ ਗਿਆ, ਜਿਸ ਨਾਲ 13 ਫਾਇਰ ਕਰਮਚਾਰੀਆਂ ਸਮੇਤ 14 ਲੋਕ ਜ਼ਖਮੀ ਹੋ ਗਏ। ਇਸ ਹਾਦਸੇ 'ਚ ਇਕ ਜ਼ਖਮੀ ਫਾਇਰ ਕਰਮਚਾਰੀ ਦੀ ਮੌਤ ਹੋ ਗਈ ਹੈ। ਹਾਦਸੇ ਵਾਲੀ ਜਗ੍ਹਾ ਪੀਰਾਗੜ੍ਹੀ ਦੇ ਉਦਯੋਗ ਨਗਰ 'ਚ ਹੈ। ਅਧਿਕਾਰੀ ਨੇ ਦੱਸਿਆ ਕਿ ਤੜਕੇ 4.23 ਵਜੇ ਫੈਕਟਰੀ 'ਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਾਹਨਾਂ ਨੂੰ ਹਾਦਸੇ ਵਾਲੀ ਜਗ੍ਹਾ ਭੇਜਿਆ ਗਿਆ। ਫਾਇਰ ਕਰਮਚਾਰੀ ਜਦੋਂ ਅੱਗ ਬੁਝਾ ਰਹੇ ਸਨ, ਉਦੋਂ ਧਮਾਕਾ ਹੋਇਆ ਅਤੇ ਇਮਾਰਤ ਦਾ ਵੱਡਾ ਹਿੱਸਾ ਡਿੱਗ ਗਿਆ। ਇਮਾਰਤ 'ਚੋਂ ਧੂੰਏ ਦਾ ਗੁਬਾਰ ਨਿਕਲ ਰਿਹਾ ਸੀ।
PunjabKesariਇਕ ਚਸ਼ਮਦੀਦ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 35 ਗੱਡੀਆਂ ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਦੇ ਇਕ ਸੁਰੱਖਿਆ ਕਰਮਚਾਰੀ ਸਮੇਤ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।
PunjabKesariਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ- ਸਥਿਤੀ 'ਤੇ ਹੈ ਨਜ਼ਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਕੇਜਰੀਵਾਲ ਨੇ ਟਵੀਟ ਕੀਤਾ,''ਹਾਦਸੇ ਬਾਰੇ ਜਾਣ ਕੇ ਬੇਹੱਦ ਦੁਖ ਹੋਇਆ। ਹਾਲਾਤ 'ਤੇ ਕਰੀਬ ਤੋਂ ਨਜ਼ਰ ਰੱਖ ਰਿਹਾ ਹਾਂ। ਫਾਇਰ ਕਰਮਚਾਰੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਪ੍ਰਾਰਥਨਾ ਕਰ ਰਿਹਾ ਹਾਂ ਕਿ ਮਲਬੇ 'ਚ ਫਸੇ ਲੋਕ ਸੁਰੱਖਿਅਤ ਹੋਣ।''

ਇਕ ਮਹੀਨੇ 'ਚ ਇਹ ਤੀਜੀ ਵੱਡੀ ਘਟਨਾ
ਦੱਸਣਯੋਗ ਹੈ ਕਿ ਬੀਤੇ ਕਰੀਬ ਇਕ ਮਹੀਨੇ 'ਚ ਦਿੱਲੀ 'ਚ ਅੱਗ ਲੱਗਣ ਦੀ ਇਹ ਤੀਜੀ ਵੱਡੀ ਘਟਨਾ ਹੈ। ਦਿੱਲੀ ਦੇ ਅਨਾਜ ਮੰਡੀ ਇਲਾਕੇ 'ਚ ਤੜਕੇ ਲੱਗੀ ਅੱਗ 'ਚ 43 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਿਰਾੜੀ 'ਚ ਵੀ ਅਜਿਹੀ ਹੀ ਇਕ ਘਟਨਾ 'ਚ 9 ਲੋਕਾਂ ਦੀ ਮੌਤ ਹੋ ਗਈ ਸੀ।


author

DIsha

Content Editor

Related News