ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਕੋਰਟ ਨੇ ਕੀਤਾ ਤਲਬ, ਇਹ ਹੈ ਵਜ੍ਹਾ

Thursday, Jan 14, 2021 - 10:21 AM (IST)

ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਕੋਰਟ ਨੇ ਕੀਤਾ ਤਲਬ, ਇਹ ਹੈ ਵਜ੍ਹਾ

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਉੱਤਰ ਪੱਛਮੀ ਦਿੱਲੀ ਸੀਟ ਤੋਂ ਭਾਜਪਾ ਦੇ ਲੋਕ ਸਭਾ ਸੰਸਦ ਮੈਂਬਰ ਅਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਤਲਬ ਕੀਤਾ ਹੈ। ਹੰਸ ਰਾਜ ਹੰਸ ਨੂੰ ਚੋਣਾਵੀ ਹਲਫ਼ਨਾਮੇ 'ਚ ਕਥਿਤ ਤੌਰ ਅਸਪੱਸ਼ਟ ਜਾਣਕਾਰੀ ਦੇਣ ਦੇ ਮਾਮਲੇ 'ਚ ਤਲਬ ਕੀਤਾ ਗਿਆ ਹੈ। ਐਡੀਸ਼ਨਲ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ (ਏ.ਸੀ.ਐੱਮ.ਐੱਮ.) ਧਰਮੇਂਦਰ ਸਿੰਘ ਨੇ 12 ਜਨਵਰੀ ਨੂੰ ਜਨਪ੍ਰਤੀਨਿਧੀਤੱਵ ਕਾਨੂੰਨ ਦੇ ਅਧੀਨ ਦਾਖ਼ਲ ਦਿੱਲੀ ਪੁਲਸ ਦੇ ਦੋਸ਼ ਪੱਤਰ 'ਤੇ ਨੋਟਿਸ ਲਿਆ ਅਤੇ 18 ਜਨਵਰੀ ਨੂੰ ਪੇਸ਼ ਹੋਣ ਲਈ ਹੰਸ ਰਾਜ ਨੂੰ ਤਲਬ ਕੀਤਾ।

ਇਹ ਵੀ ਪੜ੍ਹੋ : ਸਿੰਘੂ ਬਾਰਡਰ 'ਤੇ ਖੁੱਲ੍ਹਿਆ ਕਿਸਾਨ-ਮਜ਼ਦੂਰ ਏਕਤਾ ਹਸਪਤਾਲ, ਜਾਣੋਂ ਖਾਸੀਅਤ

PunjabKesariਦਿੱਲੀ ਪੁਲਸ ਨੇ ਹੰਸ ਰਾਜ ਵਲੋਂ ਆਪਣੀ ਸਿੱਖਿਆ ਅਤੇ ਖ਼ੁਦ ਦੀ ਤੇ ਆਪਣੇ ਪਰਿਵਾਰ ਦੀ ਆਮਦਨ ਦੇਣਦਾਰੀਆਂ ਬਾਰੇ ਕਥਿਤ ਤੌਰ 'ਤੇ ਅਸਪੱਸ਼ਟ ਜਾਣਕਾਰੀਆਂ ਦੇਣ ਦੇ ਮਾਮਲੇ 'ਚ ਦੋਸ਼ ਪੱਤਰ ਦਾਖ਼ਲ ਕੀਤਾ। ਕੋਰਟ ਨੇ ਜਾਂਚ ਅਧਿਕਾਰੀ ਨੂੰ ਵੀ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਤੋਂ ਜਾਂਚ 'ਚ ਹੋਈ ਪ੍ਰਗਤੀ (ਤਰੱਕੀ) ਬਾਰੇ ਰਿਪੋਰਟ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਕਾਂਗਰਸ ਨੇਤਾ ਰਾਜੇਸ਼ ਲਿਲੋਠੀਆ ਨੇ ਹੰਸ ਰਾਜ ਹੰਸ ਵਿਰੁੱਧ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਥਿਤ ਤੌਰ 'ਤੇ ਗਲਤ ਹਲਫ਼ਨਾਮਾ ਦੇਣ ਨੂੰ ਲੈ ਕੇ ਅਪਰਾਧਕ ਮਾਮਲਾ ਦਰਜ ਕਰਵਾਇਆ ਸੀ।

PunjabKesari

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News