ਨੋਇਡਾ ''ਚ 10 ਸਾਲਾ ਬੱਚੀ ਨਾਲ ਬਲਾਤਕਾਰ, ਦੋਸ਼ੀ ਗ੍ਰਿਫਤਾਰ

Saturday, Aug 01, 2020 - 05:41 PM (IST)

ਨੋਇਡਾ ''ਚ 10 ਸਾਲਾ ਬੱਚੀ ਨਾਲ ਬਲਾਤਕਾਰ, ਦੋਸ਼ੀ ਗ੍ਰਿਫਤਾਰ

ਨੋਇਡਾ- ਦਿੱਲੀ ਨਾਲ ਲੱਗਦੇ ਨੋਇਡਾ ਦੇ ਥਾਣਾ ਦਨਕੌਰ ਖੇਤਰ ਦੇ ਚੁਹੜਪੁਰ ਪਿੰਡ 'ਚ ਰਹਿਣ ਵਾਲੀ 10 ਸਾਲਾ ਬੱਚੀ ਨਾਲ ਉਸੇ ਪਿੰਡ ਦੇ ਇਕ ਵਿਅਕਤੀ ਨੇ ਸ਼ੁੱਕਰਵਾਰ ਦੀ ਸ਼ਾਮ ਬਲਾਤਕਾਰ ਕੀਤਾ। ਪੁਲਸ ਡਿਪਟੀ ਸੁਪਰਡੈਂਟ ਵਰਿੰਦਾ ਸ਼ੁਕਲਾ ਨੇ ਦੱਸਿਆ ਕਿ ਥਾਣਾ ਦਨਕੌਰ ਦੇ ਚੁਹੜਪੁਰ ਪਿੰਡ 'ਚ ਰਹਿਣ ਵਾਲਾ ਵਿਅਕਤੀ ਆਪਣੀ 10 ਸਾਲਾ ਬੇਟੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਉਸ ਦੀ ਮੋਟਰਸਾਈਕਲ ਰਸਤੇ 'ਚ ਖਰਾਬ ਹੋ ਗਈ।

ਇਸ ਵਿਚ ਪਿੱਛਿਓਂ ਉਸੇ ਪਿੰਡ ਦਾ ਰਹਿਣ ਵਾਲਾ ਯਾਸੀਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਇਆ। ਉਕਤ ਵਿਅਕਤੀ ਨੇ ਯਾਸੀਨ 'ਤੇ ਵਿਸ਼ਵਾਸ ਕਰ ਕੇ ਆਪਣੀ ਬੇਟੀ ਨੂੰ ਉਸ ਦੀ ਮੋਟਰਸਾਈਕਲ 'ਤੇ ਬਿਠਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਥੋੜ੍ਹੀ ਦੂਰ ਜਾ ਕੇ ਯਾਸੀਨ ਨੇ ਵਾਹਨ ਰੋਕਿਆ ਅਤੇ ਬੱਚੀ ਨੂੰ ਜ਼ਬਰਨ ਖੇਤ 'ਚ ਲਿਜਾ ਕੇ ਉੱਥੇ ਉਸ ਨਾਲ ਕੁੱਟਮਾਰ ਅਤੇ ਬਲਾਤਕਾਰ ਕੀਤਾ। ਡੀ.ਸੀ.ਪੀ. ਨੇ ਘਟਨਾ ਦੀ ਰਿਪੋਰਟ ਦਰਜ ਕਰ ਕੇ ਥਾਣਾ ਦਨਕੌਰ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ।


author

DIsha

Content Editor

Related News