NCRB ਰਿਪੋਰਟ : ਦੇਸ਼ 'ਚ ਵਧ ਰਿਹਾ ਅਪਰਾਧ, ਦਿੱਲੀ ਫਿਰ ਬਣੀ ਅਪਰਾਧ ਦੀ 'ਰਾਜਧਾਨੀ'

10/21/2019 11:59:08 PM

ਨਵੀਂ ਦਿੱਲੀ — ਰਾਸ਼ਟਰੀ ਅਪਰਾਧ ਰਿਕਾਰਡ ਬਿਉਰੋ ਦੇ ਨਵੇਂ ਅੰਕੜੇ ਮੁਤਾਬਕ 2017 'ਚ ਦੇਸ਼ ਭਰ 'ਚ ਸੰਗੀਨ ਅਪਰਾਧ ਦੇ 50 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਇਸ ਤਰ੍ਹਾਂ 2016 'ਚ 48 ਲੱਖ ਦਰਜ ਐੱਫ.ਆਈ.ਆਰ. ਦੀ ਤੁਲਨਾ 'ਚ 2017 'ਚ 3.6 ਫੀਸਦੀ ਦਾ ਵਾਧਾ ਹੋਇਆ। ਕਰੀਬ ਇਕ ਸਾਲ ਦੀ ਦੇਰੀ ਤੋਂ ਬਾਅਦ 2017 ਲਈ ਸਾਲਾਨਾ ਅਪਰਾਧ ਦਾ ਅੰਕੜਾ ਜਾਰੀ ਕੀਤਾ ਗਿਆ ਹੈ। ਸਾਲ 2017 'ਚ ਕਤਲ ਮਾਮਲਿਆਂ 'ਚ 5.9 ਫੀਸਦੀ ਦੀ ਗਿਰਾਵਟ ਆਈ।
ਐੱਨ.ਸੀ.ਆਰ.ਬੀ. ਦੀ ਰਿਪੋਰਟ ਮੁਤਾਬਕ 2017 'ਚ ਕਤਲ ਦੇ 28653 ਮਾਮਲੇ ਦਰਜ ਕੀਤੇ ਗਏ ਜਦਕਿ 2016 'ਚ 30450 ਮਾਮਲੇ ਸਾਹਮਣੇ ਆਏ ਸਨ। ਇਸ 'ਚ ਕਿਹਾ ਗਿਆ ਕਿ ਕਤਲ ਦੇ ਜ਼ਿਆਦਾਤਰ ਮਾਮਲੇ 'ਵਿਵਾਦ' (7898) ਇਕ ਵੱਡਾ ਕਾਰਣ ਸੀ। ਇਸ ਤੋਂ ਬਾਅਦ 'ਨਿੱਜੀ ਰੰਜਿਸ਼' ਜਾਂ 'ਦੁਸ਼ਮਣੀ' (4660) ਅਤੇ 'ਫਾਇਦੇ' (2103) ਲਈ ਵੀ ਕਤਲ ਹੋਏ।
ਸਾਲ 2017 'ਚ ਅਗਵਾ ਦੇ ਮਾਮਲਿਆਂ 'ਚ 9% ਦਾ ਵਾਧਾ ਦਰਜ ਕੀਤਾ ਗਿਆ। ਉਸ ਤੋਂ ਪਿਛਲੇ ਸਾਲ 88008 ਮਾਮਲੇ ਦਰਜ ਕੀਤੇ ਗਏ ਸੀ ਜਦਕਿ 2017 'ਚ ਅਗਵਾ ਦੇ 95893 ਮਾਮਲੇ ਦਰਜ ਕੀਤੇ ਗਏ ਸੀ।


Inder Prajapati

Content Editor

Related News