ਕੇਜਰੀਵਾਲ ਨੇ ਚੋਣਾਵੀ ਰੁਝਾਨਾਂ ''ਚ ਮਮਤਾ ਬੈਨਰਜੀ ਨੂੰ ਬੰਪਰ ਜਿੱਤ ''ਤੇ ਦਿੱਤੀ ਵਧਾਈ

Sunday, May 02, 2021 - 03:10 PM (IST)

ਕੇਜਰੀਵਾਲ ਨੇ ਚੋਣਾਵੀ ਰੁਝਾਨਾਂ ''ਚ ਮਮਤਾ ਬੈਨਰਜੀ ਨੂੰ ਬੰਪਰ ਜਿੱਤ ''ਤੇ ਦਿੱਤੀ ਵਧਾਈ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੂੰ ਚੋਣਾਵੀ ਰੁਝਾਨਾਂ ਅਨੁਸਾਰ ਮਿਲੀ ਜ਼ੋਰਦਾਰ ਜਿੱਤ 'ਤੇ ਵਧਾਈ ਦਿੱਤੀ ਹੈ। ਕੇਜਰੀਵਾਲ ਨੇ ਇਕ ਟਵੀਟ ਕਰ ਕੇ ਕਿਹਾ,''ਮਮਤਾ ਬੈਨਰਜੀ ਨੂੰ ਸ਼ਾਨਦਾਰ ਜਿੱਤ 'ਤੇ ਵਧਾਈ, ਕੀ ਲੜਾਈ ਹੈ, ਪੱਛਮੀ ਬੰਗਾਲ ਦੇ ਲੋਕਾਂ ਨੂੰ ਵਧਾਈ।''

PunjabKesariਦੱਸਣਯੋਗ ਹੈ ਕਿ ਤਾਜ਼ਾ ਅੰਕੜਿਆਂ ਅਤੇ ਰੁਝਾਨਾਂ ਅਨੁਸਾਰ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ 201 ਸੀਟਾਂ 'ਤੇ ਭਾਜਪਾ ਨੂੰ 78 ਸੀਟਾਂ 'ਤੇ ਬੜ੍ਹਤ ਬਣਾਏ ਹੋਏ ਹਨ। ਦੱਸ ਦੇਈਏ ਕਿ ਦੇਸ਼ ਦੇ ਇਨ੍ਹਾਂ 5 ਸੂਬਿਆਂ ਦੀ 822 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ। ਸਾਰੀਆਂ ਦੀਆਂ ਨਜ਼ਰਾਂ ਪੱਛਮੀ ਬੰਗਾਲ ਦੀ ਨੰਦੀਗ੍ਰਾਮ ਸੀਟ ਦੇ ਚੋਣ ਨਤੀਜੇ ’ਤੇ ਹੈ। ਇਸ ਸੀਟ ’ਤੇ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਅਤੇ ਮਮਤਾ ਬੈਨਰਜੀ ਨੇ ਚੋਣ ਲੜੀ ਸੀ। ਨੰਦੀਗ੍ਰਾਮ ਸੀਟ ’ਤੇ ਮਮਤਾ ਬੈਨਰਜੀ ਲਗਾਤਾਰ ਪਿੱਛੇ ਚੱਲ ਰਹੀ ਹੈ, ਜਦਕਿ ਤੀਜੇ ਰਾਊਂਡ ਦੀ ਗਿਣਤੀ ਤੱਕ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ 8,106 ਵੋਟਾਂ ਨਾਲ ਅੱਗੇ ਚੱਲ ਰਹੇ ਹਨ। 

ਇਹ ਵੀ ਪੜ੍ਹੋ : ਪੱਛਮੀ ਬੰਗਾਲ ’ਚ TMC ਦੀ ਜਿੱਤ ਅਤੇ ਮਮਤਾ ‘ਦੀਦੀ’ ਦੀ ਹਾਰ ਹੋਈ ਤਾਂ ਕੀ ਹੋਵੇਗਾ!


author

DIsha

Content Editor

Related News