ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨ ਦੋ ਸਾਲਾਂ ''ਚ 22 ਫ਼ੀਸਦੀ ਵਧੀ: ਆਰਥਿਕ ਸਮੀਖਿਆ

Friday, Mar 01, 2024 - 05:05 PM (IST)

ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨ ਦੋ ਸਾਲਾਂ ''ਚ 22 ਫ਼ੀਸਦੀ ਵਧੀ: ਆਰਥਿਕ ਸਮੀਖਿਆ

ਨਵੀਂ ਦਿੱਲੀ (ਭਾਸ਼ਾ) - ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨ ਦੋ ਸਾਲਾਂ ਵਿਚ 22 ਫ਼ੀਸਦੀ ਵਧ ਕੇ ਚਾਲੂ ਵਿੱਤੀ ਸਾਲ ਵਿਚ 4.61 ਲੱਖ ਰੁਪਏ ਹੋ ਗਈ ਹੈ। ਸ਼ੁੱਕਰਵਾਰ ਨੂੰ ਪੇਸ਼ ਕੀਤੀ ਗਈ ਰਾਜ ਆਰਥਿਕ ਸਮੀਖਿਆ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਵਿਧਾਨ ਸਭਾ ਵਿਚ ਵਿੱਤੀ ਸਾਲ 2023-24 ਦੀ ਆਰਥਿਕ ਸਮੀਖਿਆ ਪੇਸ਼ ਕਰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਨੇ ਸੁਚਾਰੂ ਕੰਮਕਾਜ ਵਿਚ ਪੈਦਾ ਹੋਈਆਂ ਰੁਕਾਵਟਾਂ ਦੇ ਬਾਵਜੂਦ ਇਸ ਦੀ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ - Gold Silver Price : ਮਾਰਚ ਮਹੀਨੇ ਦੇ ਪਹਿਲੇ ਦਿਨ ਸਸਤਾ ਹੋਇਆ ਸੋਨਾ, ਚਾਂਦੀ ਮਹਿੰਗੀ, ਜਾਣੋ ਤਾਜ਼ਾ ਰੇਟ

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਗਲੇ ਵਿੱਤੀ ਸਾਲ 2024-25 ਲਈ ਰਾਜ ਦਾ ਬਜਟ ਚਾਰ ਮਾਰਚ ਨੂੰ ਵਿਧਾਨਸਭ ਵਿਚ ਪੇਸ਼ ਕੀਤਾ ਜਾਵੇਗਾ। ਉਹਨਾਂ ਨੇ ਆਰਥਿਕ ਸਮੀਖਿਆ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਵਿੱਤੀ ਸਾਲ 2023-24 ਵਿਚ ਮੌਜੂਦਾ ਕੀਮਤਾਂ 'ਤੇ ਦਿੱਲੀ ਦਾ ਜੀਐੱਸਡੀਪੀ (ਕੁੱਲ ਰਾਜ ਘਰੇਲੂ ਉਤਪਾਦ) 11,07,746 ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜੋ 2022-23 ਦੀ ਤੁਲਣਾ ਵਿਚ 9.17 ਫ਼ੀਸਦੀ ਤੋਂ ਵੱਧ ਹੈ। 

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਵਿੱਤੀ ਸਾਲ 2022-23 ਵਿੱਚ ਦਿੱਲੀ ਦੀ ਜੀਐੱਸਡੀਪੀ 10.14 ਲੱਖ ਕਰੋੜ ਰੁਪਏ ਸੀ। ਆਤਿਸ਼ੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਦੌਰ ਵਿੱਚ ਦਿੱਲੀ ਦੀ ਅਸਲ ਜੀਐੱਸਡੀਪੀ 2021-22 ਵਿੱਚ 8.76 ਫ਼ੀਸਦੀ ਅਤੇ 2022-23 ਵਿੱਚ 7.85 ਫ਼ੀਸਦੀ ਦੀ ਦਰ ਨਾਲ ਵਧਿਆ, ਜੋ ਦੇਸ਼ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਤੇਜ਼ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਦੀ ਜਨਸੰਖਿਆ ਭਾਰਤ ਦੀ ਜਨਸੰਖਿਆ ਦਾ 1.5 ਫ਼ੀਸਦੀ ਹੈ, ਜਦਕਿ ਇਸ ਦੀ ਜੀਡੀਪੀ ਦਾ ਭਾਰਤ ਦੀ ਜੀਡੀਪੀ ਵਿਚ ਕਰੀਬ 3.9 ਫ਼ੀਸਦੀ ਯੋਗਦਾਨ ਹੈ। ਵਿੱਤੀ ਸਾਲ 2021-22 ਵਿਚ ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨ 3,76,217 ਰੁਪਏ ਸੀ, ਜੋ 2023-24 ਵਿੱਚ ਵਧ ਕੇ 4,61,910 ਰੁਪਏ ਹੋ ਗਈ। 

ਇਹ ਵੀ ਪੜ੍ਹੋ - Bank Holidays: ਅੱਜ ਹੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਇਸ ਤਰ੍ਹਾਂ ਦੋ ਸਾਲਾਂ ਵਿੱਚ 22 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਨਵਰੀ-ਦਸੰਬਰ 2023 ਵਿੱਚ ਦਿੱਲੀ ਦੀ ਮਹਿੰਗਾਈ ਦਰ 2.81 ਫ਼ੀਸਦੀ ਸੀ, ਜਦੋਂ ਕਿ ਇਸੇ ਸਮੇਂ ਦੌਰਾਨ ਰਾਸ਼ਟਰੀ ਮਹਿੰਗਾਈ ਦਰ 5.65 ਫ਼ੀਸਦੀ ਸੀ। ਮੰਤਰੀ ਨੇ ਕਿਹਾ ਕਿ ਦਿੱਲੀ ਮੁਫ਼ਤ ਬਿਜਲੀ, ਪਾਣੀ, ਸਿਹਤ, ਸਿੱਖਿਆ, ਔਰਤਾਂ ਲਈ ਬੱਸ ਯਾਤਰਾ, ਬਜ਼ੁਰਗਾਂ ਲਈ ਤੀਰਥ ਯਾਤਰਾ ਦੀਆਂ ਸਹੂਲਤਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਇਹ ਅਜੇ ਵੀ ਮਾਲੀਆ ਸਰਪਲੱਸ ਦੇ ਨਾਲ ਇੱਕ ਵਧਦੀ ਹੋਈ ਆਰਥਿਕਤਾ ਹੈ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News