ਪੰਜਾਬੀਓ ਹੋ ਜਾਓ ਸਾਵਧਾਨ ! ਹੋਸ਼ ਉਡਾ ਦੇਵੇਗੀ FSSAI ਦੀ ਇਹ ਰਿਪੋਰਟ

Sunday, Apr 06, 2025 - 04:39 PM (IST)

ਪੰਜਾਬੀਓ ਹੋ ਜਾਓ ਸਾਵਧਾਨ ! ਹੋਸ਼ ਉਡਾ ਦੇਵੇਗੀ FSSAI ਦੀ ਇਹ ਰਿਪੋਰਟ

ਚੰਡੀਗੜ੍ਹ- ਪੰਜਾਬ 'ਚ ਪਿਛਲੇ ਇੱਕ ਸਾਲ ਵਿਚ ਦੁੱਧ, ਦੁੱਧ ਤੋਂ ਬਣੇ ਪਦਾਰਥ, ਮਠਿਆਈਆਂ, ਤੇਲ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ 7 ਫੀਸਦੀ ਵਧੀ ਹੈ। 2024-25 ਵਿਚ 1628 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 358 ਨਮੂਨੇ ਨਿਰਧਾਰਤ ਮਾਪਦੰਡਾਂ 'ਤੇ ਖਰੇ ਨਹੀਂ ਉਤਰੇ। ਇਹ ਅੰਕੜਾ ਕੁੱਲ ਨਮੂਨਿਆਂ ਦਾ ਲਗਭਗ 22 ਫੀਸਦੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ

ਇਹ ਖੁਲਾਸਾ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਅਨੁਸਾਰ, ਸਾਲ 2023-24 ਵਿੱਚ 6041 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 929 ਨਮੂਨੇ ਫੇਲ੍ਹ ਹੋਏ। ਇਹ ਕੁੱਲ ਨਮੂਨਿਆਂ ਦਾ 15.38 ਫੀਸਦੀ ਸੀ। ਇਸ ਕਾਰਨ ਇੱਕ ਯੂਨਿਟ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ। 2022-23 ਵਿਚ 8179 ਭੋਜਨ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 1724 ਨਮੂਨੇ ਯਾਨੀ ਕਿ 21.08 ਫੀਸਦੀ ਫੇਲ੍ਹ ਹੋਏ ਸਨ । 2021-22 ਵਿੱਚ, 6768 ਭੋਜਨ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 1059 ਨਮੂਨੇ ਨਿਰਧਾਰਤ ਮਾਪਦੰਡਾਂ 'ਤੇ ਖਰੇ ਨਹੀਂ ਉਤਰੇ। ਇਹ ਕੁੱਲ ਨਮੂਨਿਆਂ ਦਾ 15.65% ਸੀ।  ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਇਹ ਸਬੰਧਤ ਰਿਪੋਰਟ ਪੇਸ਼ ਕੀਤੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਕ ਹੋਰ ਪਾਦਰੀ 'ਤੇ ਲੱਗੇ ਜਬਰ-ਜ਼ਿਨਾਹ ਦੇ ਦੋਸ਼! ਕਿਸੇ ਵੇਲੇ ਵੀ ਹੋ ਸਕਦੈ ਗ੍ਰਿਫ਼ਤਾਰ

ਜੇਕਰ ਅਸੀਂ ਪਿਛਲੇ ਚਾਰ ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਮਿਲਾਵਟ ਵਧ ਰਹੀ ਹੈ, ਪਰ ਇਸ ਦੇ ਬਾਵਜੂਦ, ਵਿਭਾਗ ਵੱਲੋਂ ਸੈਂਪਲਿੰਗ ਵੀ ਘੱਟ ਰਹੀ ਹੈ। ਇਹ ਸਪੱਸ਼ਟ ਹੈ ਕਿ ਜੇਕਰ ਪਿਛਲੇ ਕੁਝ ਸਾਲਾਂ ਵਿੱਚ ਹੋਰ ਨਮੂਨੇ ਲਏ ਗਏ ਹੁੰਦੇ, ਤਾਂ ਮਿਲਾਵਟ ਦੇ ਹੋਰ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆ ਸਕਦੇ ਸਨ।

ਇਹ ਵੀ ਪੜ੍ਹੋ- ਕੈਬਨਿਟ ਮੰਤਰੀ ETO ਨੇ ਪੰਜਾਬ ਰੋਡਵੇਜ਼ ਦਾ ਇੰਸਪੈਕਟਰ ਕੀਤਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News