ਅੰਮ੍ਰਿਤਸਰ 'ਚ ਐਨਕਾਊਂਟਰ! ਮੁਕਾਬਲੇ 'ਚ ਦੋ ਗੈਂਗਸਟਰ ਜ਼ਖਮੀ
Friday, Apr 18, 2025 - 08:28 PM (IST)

ਜੈਤੀਪੁਰ (ਬਲਜੀਤ, ਪ੍ਰਿਥੀਪਾਲ) : ਥਰੀਏਵਾਲ ਤਲਵੰਡੀ ਖੁੰਮਣ ਵਾਲੀ ਸਾਈਡ 'ਤੇ ਨਹਿਰ ਦੇ ਨਜ਼ਦੀਕ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਦੌਰਾਨ ਪੁਲਸ ਮੁਕਾਬਲੇ ਵਿਚ ਦੋ ਜਣੇ ਜ਼ਖਮੀ ਹੋਏ ਹਨ।
ਭਵਾਨੀਗੜ੍ਹ ਵਿਖੇ ਤੂਫਾਨ ਨੇ ਮਚਾਈ ਤਬਾਹੀ! ਪੁੱਟੇ ਗਏ ਮੋਬਾਇਲ ਟਾਵਰ ਤੇ ਦਰੱਖਤ
ਇਸ ਸਬੰਧੀ ਮੌਕੇ ਡੀਐੱਸਪੀ ਅਮੋਲਕ ਸਿੰਘ ਕਾਹਲੋਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਦਿਨੀ ਪੈਟਰੋਲ ਪੰਪ ਕਲੇਰ ਬਾਲਾ ਪਾਈ 'ਤੇ ਹੋਈ ਵਾਰਦਾਤ ਜਿਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਪੰਪ ਦੇ ਕਰਿੰਦੇ ਵੀ ਜ਼ਖਮੀ ਹੋਏ ਸਨ, ਉਨ੍ਹਾਂ ਦੇ ਮੁੱਖ ਦੋਸ਼ੀ ਆਕਾਸ਼ਦੀਪ ਸਿੰਘ ਬੂਟਾ ਤੇ ਉਸ ਦਾ ਸਾਥੀ ਅਮਰਬੀਰ ਸਿੰਘ ਰਘੂ ਵਾਸੀ ਨੰਗਲੀ ਨਸ਼ਹਿਰਾ, ਦੋਵੇਂ ਭੰਗਾਲੀ ਅਤੇ ਤਲਵੰਡੀ ਘੁੰਮਣ ਏਰੀਏ ਵਿੱਚ ਘੁੰਮਣ ਦਾ ਪਤਾ ਜਦੋਂ ਐੱਸਐੱਚਓ ਪ੍ਰਭਜੀਤ ਸਿੰਘ ਨੂੰ ਲੱਗਾ ਤਾਂ ਉਨ੍ਹਾਂ ਨੇ ਇਨ੍ਹਾਂ ਦਾ ਪਿੱਛਾ ਕੀਤਾ ਤਾਂ ਇਹ ਪਲਸਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੁਲਸ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਤਲਵੰਡੀ ਆਲੇ ਪਾਸੇ ਨਹਿਰ ਸਾਈਡ ਮੋਟਰਸਾਈਕਲ ਭੱਜਾ ਲਿਆ, ਜਿਸ 'ਤੇ ਫਾਇਰਿੰਗ ਦੌਰਾਨ ਇਹ ਦੋਵੇਂ ਜ਼ਖਮੀ ਹੋ ਗਏ। ਇਨ੍ਹਾਂ ਨੂੰ ਸਿਵਲ ਹਸਪਤਾਲ ਮਜੀਠਾ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ 'ਚ ਸ਼ਰਮਸਾਰ ਕਰਨ ਵਾਲੀ ਘਟਨਾ! ਕੰਧ ਟੱਪ ਕੇ ਘਰ 'ਚ ਵੜ੍ਹਿਆ ਨੌਜਵਾਨ ਤੇ ਕੁੜੀ ਨਾਲ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8